Definition
ਲਾਹੌਰ ਨਿਵਾਸੀ ਹਰਿਜਸ ਸੁਭਿਖੀਏ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਵਿਆਹ ੨੩ ਹਾੜ੍ਹ ਸੰਮਤ ੧੭੩੪ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਆਨੰਦਪੁਰ ਪਾਸ ਗੁਰੂ ਕੇ ਲਹੌਰ ਹੋਇਆ.#ਮਾਤਾ ਜੀ ਦੀ ਕੁੱਖ ਤੋਂ ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤੇਹ ਸਿੰਘ ਜੀ ਜਨਮੇ. ਮਾਤਾ ਜੀ ਦਾ ਪਰਲੋਕਗਮਨ ੧੩. ਅੱਸੂ, ਸੰਮਤ ੧੭੫੭ ਨੂੰ ਆਨੰਦਪੁਰ ਹੋਇਆ. ਆਪ ਦਾ ਦੇਹਰਾ ਅਗੰਮਪੁਰ ਵਿਦ੍ਯਮਾਨ ਹੈ. ਮਾਤਾ ਜੀ ਦਾ ਸ਼ੁੱਧ ਨਾਮ ਅਜੀਤੋ ਅਤੇ ਅਮ੍ਰਿਤਸੰਸਕਾਰ ਪਿੱਛੋਂ ਅਜੀਤ ਕੌਰਿ ਨਾਮ ਸੀ.
Source: Mahankosh