Definition
ਸੰ. ਯੁਕ੍ਤਿ. ਸੰਗ੍ਯਾ- ਤਦਬੀਰ. "ਜੋਗੀ ਜੁਗਤਿ ਨ ਜਾਣੈ ਅੰਧ." (ਧਨਾ ਮਃ ੧) ੨. ਤਰਕ. ਦਲੀਲ. "ਜੁਗਤਿਸਿੱਧ ਇਹ ਬਾਤ." (ਸਲੋਹ) ੩. ਤ਼ਰੀਕ਼ਾ. ਢੰਗ. ਇਆਹੂ ਜੁਗਤਿ ਬਿਹਾਨੇ ਕਈ ਜਨਮ ਹੈ." (ਸੁਖਮਨੀ) ੪. ਪ੍ਰਬੰਧ. ਇੰਤਜਾਮ. "ਜੀਅ ਜੁਗਤਿ ਜਾਕੈ ਹੈ ਹਾਥਿ." (ਗਉ ਮਃ ੫) ੫. ਯੋਗ੍ਯਤਾ "ਜੋ ਵਰਤਾਏ ਸਾਈ ਜੁਗਤਿ." (ਸੁਖਮਨੀ)
Source: Mahankosh