Definition
ਮਾਤਾ ਜੀਤੋ ਜੀ ਦੇ ਉਦਰ ਤੋਂ ਸੰਮਤ ੧੭੪੭ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਧਰਮਵੀਰ ਸੁਪੁਤ੍ਰ ਦਾ ਜਨਮ ਹੋਇਆ. ਅਤੇ ੮. ਪੋਹ, ੧੭੬੧ ਨੂੰ ਚਮਕੌਰ ਦੇ ਮੈਦਾਨ ਵਿੱਚ ਬੜੀ ਵੀਰਤਾ ਨਾਲ ਸ਼ਹੀਦੀ ਪਾਈ. ਭਾਈ ਸੰਤੋਖ ਸਿੰਘ ਜੀ ਨੇ ਭੁੱਲਕੇ ਆਪ ਦਾ ਸ਼ਹੀਦ ਹੋਣਾ ਸਰਹਿੰਦ ਵਿੱਚ ਲਿਖਿਆ ਹੈ. ਦਸ਼ਮੇਸ਼ ਦੇ ਹ਼ਜੂਰੀ ਕਵਿ ਸੈਨਾਪਤਿ ਚਮਕੌਰ ਦੇ ਜੰਗ ਵਿੱਚ ਬਾਬਾ ਜੁਝਾਰ ਸਿੰਘ ਜੀ ਦੀ ਵੀਰਤਾ ਲਿਖਦੇ ਹਨ- "ਜਬ ਦੇਖਿਓ ਜੁਝਾਰ ਸਿੰਘ ਸਮਾ ਪਹੂਚ੍ਯੋ ਆਨ, ਦੌਰ੍ਯੋ ਦਲ ਮੇ ਪਾਇਕੈ ਕਰ ਮੇ ਗਹੀ ਕਮਾਨ."
Source: Mahankosh