ਜੈਕਾਰੋ
jaikaaro/jaikāro

Definition

ਸੰਗ੍ਯਾ- ਜਯਕਾਰ. ਜਯਧ੍ਵਨਿ. ਜੈ ਸ਼ਬਦ ਦਾ ਉੱਚੇ ਸੁਰ ਨਾਲ ਉੱਚਾਰਣ. ਵਹਿਗੁਰੂ ਜੀ ਕੀ ਫਤਹ ਅਤੇ ਸੱਤ ਸ੍ਰੀ ਅਕਾਲ ਦਾ ਨਅ਼ਰਹ. "ਸੰਤ ਸਭਾ ਕਉ ਸਦਾ ਜੈਕਾਰੁ." (ਗਉ ਮਃ ੫)#ਖਾਲਸੇ ਦਾ ਜੈਕਾਰਾ ਇਹ ਹੈ:-#ਸਭ ਧਰਤੀ ਹਲਚਲ ਭਈ ਛੋਡ੍ਯੋ ਘਰਬਾਰਾ,#ਸ਼ਾਹ ਪਾਤਸ਼ਾਹ ਅਮੀਰੜੇ ਖਪਿ ਹੋਏ ਛਾਰਾ,#ਸਤਿਗੁਰੁ ਬਾਝਹੁ ਕੋ ਨਹੀਂ ਭੈ ਕਾਟਨਹਾਰਾ,#ਚੜ੍ਹਿਆ ਗੁਰੁ ਗੋਬਿੰਦਸਿੰਘ ਲੈ ਧਰਮ ਨਗਾਰਾ.#ਭੇਖੀ ਭਰਮੀਆਂ ਦੀ ਸਭਾ ਉਠਾਇਕੈ, ਦਬੜੂ ਘੁਸੜੂ ਨੂੰ ਭਾਜੜਾਂ ਪਾਇਕੇ, ਖੋਟੇ ਖਚਰੇ ਦੀ ਸਫਾ ਸਮੇਟਕੇ ਗੁਰਸਿੰਘਾਂ ਰਚਿਆ ਜੈਕਾਰਾ, ਜੋ ਗੱਜਕੇ ਬੁਲਾਵੇ ਸੋ ਗੁਰੂ ਕਾ ਪਿਆਰਾ- ਸਤਿ ਸ੍ਰੀ ਅਕਾਲ, ਗੁਰਬਰ ਅਕਾਲ.
Source: Mahankosh