Definition
ਸੰਗ੍ਯਾ- ਜਯਜਯਵੰਤੀ ਅਥਵਾ ਜਯਜਯੰਤਿ. ਕਮਾਚ ਠਾਟ ਦੀ ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਧੂਲਸ਼੍ਰੀ ਬਿਲਾਵਲ ਅਤੇ ਸੋਰਠਿ ਦੇ ਮੇਲ ਤੋਂ ਬਣਦੀ ਹੈ. ਇਸ ਦੇ ਗਾਉਣ ਦਾ ਵੇਲਾ ਪ੍ਰਾਤਹਕਾਲ ਹੈ.¹ ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਨਿਸਾਦ ਲਗਦੇ ਹਨ. ਆਰੋਹੀ ਵਿੱਚ ਸ਼ੁੱਧ ਨਿਸਾਦ ਅਤੇ ਸ਼ੁੱਧ ਗਾਂਧਾਰ ਹੈ. ਅਵਰੋਹੀ ਵਿੱਚ ਦੋਵੇਂ ਕੋਮਲ ਹਨ. ਪੰਚਮ ਅਤੇ ਰਿਸਭ ਦੀ ਇਸ ਵਿੱਚ ਸੰਗਤਿ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ.#ਆਰੋਹੀ- ਸ ਰ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗਾ ਰ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਵਿੱਚ ਜੈਜਾਵੰਤੀ ਦਾ ਨੰਬਰ ਇਕਤੀਹਵਾਂ ਹੈ. ਇਸ ਵਿੱਚ ਕੇਵਲ ਸ਼੍ਰੀਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਹੈ. ਇਹ ਰਾਗਿਣੀ ਨੌਵੇਂ ਸਤਿਗੁਰੂ ਦੀ ਹੋਰ ਬਾਣੀ ਸਮੇਤ ਦਸ਼ਮੇਸ਼ ਨੇ ਗੁਰੂ ਗ੍ਰੰਥਸਾਹਿਬ ਜੀ ਵਿੱਚ ਲਿਖਾਈ ਹੈ. ਦੇਖੋ, ਗ੍ਰੰਥਸਾਹਿਬ.
Source: Mahankosh
Shahmukhi : جَیجاونتی
Meaning in English
name of a musical measure or metre
Source: Punjabi Dictionary
JAIJÁWAṆTÍ
Meaning in English2
s. f, kind of Rágṉí sung at-midnight.
Source:THE PANJABI DICTIONARY-Bhai Maya Singh