Definition
ਜਯਤਿਸ਼੍ਰੀ. ਇਹ ਪੂਰਬੀ ਠਾਟ ਦੀ ਔੜਵ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਰਿਸਭ ਅਤੇ ਧੈਵਤ ਵਰਜਿਤ ਹਨ. ਅਵਰੋਹੀ ਵਿੱਚ ਸਾਰੇ ਸੁਰ ਹਨ. ਵਾਦੀ ਸੁਰ ਗਾਂਧਾਰ ਹੈ, ਮੱਧਮ ਤੀਵ੍ਰ ਹੈ, ਧੈਵਤ ਅਤੇ ਰਿਸਭ ਕੋਮਲ ਹਨ, ਬਾਕੀ ਸੁਰ ਸ਼ੁੱਧ ਲਗਦੇ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.#ਆਰੌਹੀ- ਸ ਘ ਮੀ ਪ ਨ ਸ.#ਅਵਰੋਹੀ- ਸ ਨ ਧਾ ਪ ਮੀ ਘ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਜੈਤਸਿਰੀ ਦਾ ਗਿਆਰਵਾਂ ਨੰਬਰ ਹੈ.
Source: Mahankosh