Definition
ਇਹ ਮਾਲਵੇ ਵਿੱਚ ਭੋਖੜੀ ਦਾ ਸਰਦਾਰ ਸੀ, ਜੋ ਲਾਲਾ ਭੁੱਲਰ ਨਾਲ ਮਿਲਕੇ ਫੂਲ ਦੇ ਵਡੇਰੇ ਮੋਹਨ ਕਾਲਾ ਆਦਿ ਨੂੰ ਦੁੱਖ ਦਿਆ ਕਰਦਾ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਕਹਿਣ ਪੁਰ ਭੀ ਵਸਣ ਲਈ ਜ਼ਮੀਨ ਨਹੀਂ ਦਿੱਤੀ ਸੀ. ਸਤਿਗੁਰੂ ਦੀ ਸਹਾਇਤਾ ਨਾਲ ਕਾਲੇ ਨੇ ਇਸ ਨੂੰ ਜੰਗ ਵਿੱਚ ਮਾਰਕੇ ਮੇਹਰਾਜ ਵਸਾਇਆ. ਦੇਖੋ, ਹਰਿਗੋਬਿੰਦ ਸਤਿਗੁਰੂ ਅਤੇ ਮੇਹਰਾਜ.
Source: Mahankosh