Definition
[زیناُلعابدِیِن] ਜ਼ੈਨਲਆ਼ਬਿਦੀਨ. ਇਮਾਮ ਹ਼ੁਸੈਨ ਦਾ ਪੁਤ੍ਰ, ਜਿਸ ਤੋਂ ਸੱਯਦਵੰਸ਼ ਚੱਲਿਆ ਹੈ. ਇਸ ਦਾ ਜਨਮ ਸਨ ੬੫੭ ਵਿੱਚ ਅਤੇ ਦੇਹਾਂਤ ਸਨ ੭੧੩ ਵਿੱਚ ਹੋਇਆ। ੨. ਸੁਲਤ਼ਾਨ ਸਿਕੰਦਰ ਦਾ ਪੁਤ੍ਰ ਅਤੇ ਹ਼ੈਦਰਸ਼ਾਹ ਦਾ ਪਿਤਾ, ਜੋ ਸਨ ੧੪੨੩ ਵਿੱਚ ਕਸ਼ਮੀਰ ਦੇ ਤਖ਼ਤ ਪੁਰ ਬੈਠਾ ਅਤੇ ਸਨ ੧੪੭੪ ਵਿੱਚ ਮਰਿਆ। ੩. ਅ਼ਲਾਉੱਦੀਨ ਖ਼ਿਲਜੀ ਦਾ ਭੀ ਇਹ ਨਾਮ ੧੯੯ਵੇਂ ਚਰਿਤ੍ਰ ਵਿੱਚ ਆਇਆ ਹੈ, ਯਥਾ- "ਜੈਨਲਾਵਦੀ ਸਾਹ ਕੋ ਤਬ ਹੀ ਦਯੋ ਭਜਾਇ। ਰਤਨਸੈਨ ਰਾਨਾ ਗਏ ਗੜਿ ਇਹ ਚਰਿਤ ਦਿਖਾਇ." ਦੇਖੋ, ਅਲਾਉੱਦੀਨ ਅਤੇ ਚਤੌੜ.
Source: Mahankosh