ਜੋਇ ਖਸਮੁ
joi khasamu/joi khasamu

Definition

ਕਬੀਰ ਜੀ ਦਾ ਬਸੰਤ ਰਾਗ ਵਿੱਚ ਸ਼ਬਦ ਹੈ-#੧. ਜੋਇ ਖਸਮੁ ਹੈ ਜਾਇਆ,#੨. ਪੂਤਿ ਬਾਪੁ ਖੇਲਾਇਆ,#੩. ਬਿਨੁ ਸ੍ਰਵਣਾ ਖੀਰ ਪਿਲਾਇਆ,#੪. ਸੁਤਿ ਮੁਕਲਾਈ ਅਪਨੀ ਮਾਉ,#੫. ਪਗਾ ਬਿਨੁ ਹੁਰੀਆ ਮਾਰਤਾ,#੬. ਬਦਨੈ ਬਿਨੁ ਖਿਰ ਖਿਰ ਹਾਸਤਾ,#੭. ਨਿੰਦ੍ਰਾ ਬਿਨੁ ਨਰੁ ਪੈ ਸੋਵੈ,#੮. ਬਿਨੁ ਬਾਸਨ ਖੀਰੁ ਬਿਲੋਵੈ,#੯. ਬਿਨੁ ਅਸਥਨ ਗਊ ਲਵੇਰੀ,#੧੦ ਪੈਡੇ ਬਿਨੁ ਬਾਟ ਘਨੇਰੀ. xxx#ਇਸ ਦਾ ਭਾਵ ਹੈ:-#ਜਿਵੇਂ ਇਸ ਪਦ ਵਿੱਚ ਲਿਖੀਆਂ ਗੱਲਾਂ ਅਸੰਭਵ ਹਨ, ਤਿਵੇਂ ਬਿਨਾ ਗੁਰੂ ਗ੍ਯਾਨਮਾਰਗ ਦੀ ਪ੍ਰਾਪਤੀ ਅਣਬਣ ਹੈ. ਸਾਂਪ੍ਰਦਾਈ ਗ੍ਯਾਨੀ ਇਸ ਦਾ ਹੇਠ ਲਿਖਿਆ ਅਰਥ ਭੀ ਕਰਦੇ ਹਨ:-#੧. ਔਰਤ (ਮਾਯਾ) ਨੇ ਖਸਮ (ਈਸ਼੍ਵਰ) ਨੂੰ ਪੈਦਾ ਕੀਤਾ. ਭਾਵ- ਜੀਵ ਈਸ਼੍ਵਰ ਭੇਦ ਮਾਇਆ ਕਰਕੇ ਹੋਏ.#੨. ਪੁੱਤ ਨੇ ਬਾਪ ਨੂੰ ਖੇਲਾਇਆ. ਭਾਵ- ਜੀਵ ਨੇ ਈਸ਼੍ਵਰ ਨੂੰ ਪਾਲਣ ਪੋਸਣ ਆਦਿ ਕ੍ਰੀੜਾ ਵਿੱਚ ਪ੍ਰਵਿਰਤ ਕਰਾਇਆ.#੩. ਬਿਨਾ ਥਣਾਂ ਤੋਂ ਦੁੱਧ ਪਿਆਇਆ. ਭਾਵ- ਮਾਇਆ ਨੇ ਜੀਵ ਨੂੰ ਵਿਸੇਭੋਗ ਦੇ ਰਸ ਵਿੱਚ ਲਾਇਆ.#੪. ਪੁੱਤ (ਜੀਵ) ਨੇ ਆਪਣੀ ਮਾਂ (ਮਾਯਾ) ਭੋਗ ਲਈ ਆਪਣੀ ਕਰ ਲਈ ਹੈ.#੫. ਮਨ ਪੈਰਾਂ ਬਿਨਾ ਹੈ, ਪਰ ਦੂਰ ਦੂਰ ਛਾਲਾਂ ਮਾਰਦਾ ਹੈ.#੬. ਮੁਖ ਬਿਨਾ ਹੈ, ਪਰ ਖਿੜ ਖਿੜ ਹਸਦਾ ਹੈ. ਭਾਵ- ਵਿਸਿਆਂ ਕਰਕੇ ਪ੍ਰਸੰਨ ਹੁੰਦਾ ਹੈ.#੭. ਜੀਵ ਵਾਸਤਵ ਵਿੱਚ ਬਿਨਾ ਨਿਦ੍ਰਾ (ਅਵਿਦ੍ਯਾ) ਦੇ ਹੈ, ਪਰ ਸੌਂ ਰਿਹਾ ਹੈ.#੮. ਬਰਤਨ ਸਰੀਰ ਤੋਂ ਬਿਨਾ (ਭਾਵ- ਅਸੰਗ) ਹੈ, ਪਰ ਸੁਖਾਂ ਲਈ ਜਤਨ ਵਿੱਚ ਲੱਗਾ ਹੈ.#੯. ਸ੍‌ਥਿਤਿਰੂਪ ਥਣਾਂ ਤੋਂ ਰਹਿਤ ਗਊ (ਮਾਯਾ) ਪਦਾਰਥਭੋਗ ਰੂਪ ਦੁੱਧ ਦੇ ਰਹੀ ਹੈ.#੧੦ ਜੀਵ ਆਵਾਗਮਨ ਰਹਿਤ ਹੈ, ਪਰ ਚੌਰਾਸੀ ਵਿੱਚ ਭ੍ਰਮਦਾ ਹੈ.
Source: Mahankosh