Definition
ਜੋਗ ਦਾ ਖਜਾਨਾ। ੨. ਸਤਿਗੁਰੂ। ੩. ਕਰਤਾਰ. "ਸਹਜ ਜੋਗਨਿਧਿ ਪਾਵਉ." (ਆਸਾ ਮਃ ੧) ੪. ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਇੱਕ ਪੁਰਾਣੀ ਲਿਖਤ ਦਾ ਗੁਰੂ ਗ੍ਰੰਥ ਸਾਹਿਬ ਹੈ, ਜਿਸ ਵਿੱਚ ਰੰਗਮਾਲਾ ਜੋਗਨਿਧਿ ਨਾਉਂ ਦੀ ਬਾਣੀ ੯੮ ਪਦਾਂ (ਪੌੜੀਆਂ) ਦੀ ਲਿਖੀ ਹੈ, ਜਿਸ ਦੇ ਮੁੱਢ ਅਤੇ ਅੰਤ ਦੇ ਇਹ ਪਦ ਹਨ-#ਆਗਾਸੀ ਗੁਰੁ ਭਰਿਆ ਨੀਰ,#ਤਾ ਮੇ ਕਮਲ ਬਹੁਤ ਬਿਸਥੀਰ,#ਭਉਰਾ ਲੁਬਧਾ ਤਾਕੀ ਗੰਧ, ਨਾਨਕ ਬੋਲੈ ਬਿਖਮੀ ਸੰਧ. (੧) xxx#ਸਬਦ ਗੁਰੂ ਕੈ ਬਿਨੁ ਕਛੂ ਨ ਸੂਝੈ,#ਸਬਦ ਗੁਰੂ ਕੈ ਬਿਨੁ ਬੋਲੈ ਬੂਝੈ,#ਸਬਦ ਗੁਰੂ ਕੈ ਜੇ ਮਨੁ ਲਾਵੈ,#ਨਾਨਕ ਸੋ ਨਰ ਪਰਮਗਤਿ ਪਾਵੈ. (੯੮)
Source: Mahankosh