Definition
ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ, ਜੋ ਰਿਆਸਤ ਪਟਿਆਲੇ ਦੀ ਤਸੀਲ ਕੰਡਾਘਾਟ, ਥਾਣਾ ਪਰਮਪੁਰ ਵਿੱਚ ਹੈ. ਰੇਲਵੇ ਸਟੇਸ਼ਨ ਧਰਮਪੁਰ ਅਤੇ ਕੁਮਾਰਹੱਟੀ ਤੋਂ ਅੱਠ ਨੌ ਮੀਲ ਹੈ. ਗੁਰੂ ਜੀ ਉਪਦੇਸ਼ ਕਰਦੇ ਇਸ ਥਾਂ ਵਿਰਾਜੇ ਹਨ. ਇੱਥੋਂ ਦੇ ਮਾਹੀਆ ਗੁੱਜਰ ਦੀ ਬੇਨਤੀ ਮੰਨਕੇ ਇੱਕ ਪੱਥਰ ਦੀ ਸਿਲਾ ਚੁੱਕਕੇ ਜਲ ਕੱਢਿਆ, ਜੋ ਹੁਣ ਨਿੱਕਾ ਜਿਹਾ ਪੱਕਾ ਤਾਲ ਹੈ. ਜਿਸਦਾ ਨਾਉਂ "ਮਾਹੀਆ ਜੋਹੜ" ਪ੍ਰਸਿੱਧ ਹੈ. ਪਾਸ ਗੁਰਦ੍ਵਾਰਾ ਬਣਿਆ ਹੋਇਆ ਹੈ. ਨਾਲ ਪਹਾੜੀ ਇਲਾਕੇ ਦੀ ਬਹੁਤ ਸਾਰੀ ਜ਼ਮੀਨ ਹੈ. ਪੁਜਾਰੀ ਹਰੀਪੁਰ ਦਾਉਂ ਵਾਲੇ ਰਾਮਰਈਏ ਹਨ. ਇਨ੍ਹਾਂ ਨੇ ਇਸ ਗੁਰਦ੍ਵਾਰੇ ਨੂੰ ਬਾਬਾ ਜਵਾਹਰ ਸਿੰਘ ਦਾ ਅਸਥਾਨ ਮਸ਼ਹੂਰ ਕੀਤਾ ਹੋਇਆ ਹੈ, ਜੋ ਭੁੱਲ ਹੈ. ਜੇਠ ਅਤੇ ਕੱਤਕ ਵਿੱਚ ਮੇਲਾ ਹੁੰਦਾ ਹੈ, ਲੰਗਰ ਚਲਦਾ ਹੈ.
Source: Mahankosh