ਜੜਭਰਤ
jarhabharata/jarhabharata

Definition

ਸੰ. जडभरत ਭਾਗਵਤ ਵਿੱਚ ਕਥਾ ਹੈ ਕਿ ਰਾਜਾ ਭਰਤ ਨੇ ਇੱਕ ਮ੍ਰਿਗ ਪਾਲਿਆ, ਮਰਨ ਵੇਲੇ ਉਸ ਵਿੱਚ ਪ੍ਰੇਮ ਰਿਹਾ, ਇਸ ਕਾਰਣ ਮ੍ਰਿਗਯੋਨੀ ਪ੍ਰਾਪਤ ਹੋਈ. ਹਰਿਣ ਦਾ ਸਰੀਰ ਤ੍ਯਾਗਕੇ ਫੇਰ ਬ੍ਰਾਹਮ੍‍ਣ ਦੇ ਘਰ ਜਨਮਿਆ. ਪੂਰਵਜਨਮ ਦਾ ਗ੍ਯਾਨ ਹੋਣ ਕਰਕੇ ਉਸ ਨੇ ਸਭ ਨਾਲੋਂ ਮੋਹ ਤੋੜਕੇ ਜੜ੍ਹਵਤ ਜੀਵਨ ਵਿਤਾਇਆ, ਇਸ ਲਈ ਇਹ ਸੰਗ੍ਯਾ ਹੋਈ.
Source: Mahankosh