Definition
ਇੱਕ ਪਿੰਡ, ਜੋ ਰਿਆਸਤ ਪਟਿਆਲਾ ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਹੈ. ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਣ ਪਾਏ ਹਨ, ਪਰ ਆਸ ਪਾਸ ਦੇ ਸਿੱਖਾਂ ਦੀ ਅਨਗਹਿਲੀ ਕਰਕੇ ਗੁਰਦੁਆਰਾ ਨਹੀਂ ਬਣਿਆ. ਜੰਗੀਰਾਣੇ ਤੋਂ ਦੋ ਕੋਹ ਪੁਰ ਕੱਚਾ ਮੰਜੀ ਸਾਹਿਬ ਹੈ. ਉਸ ਦੇ ਪਾਸ ਹੀ ਸਿੱਧੂਆਂ ਦਾ ਤਿਲਕਰਾ ਨਾਮਕ ਟੋਭਾ ਹੈ, ਜਿੱਥੇ ਨੌਰਾਤਿਆਂ ਵਿੱਚ ਸਿੱਧੂ ਗੋਤ ਦੇ ਲੋਕ ਮਿੱਟੀ ਕੱਢਣ ਆਉਂਦੇ ਹਨ.
Source: Mahankosh