Definition
ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਕਾਲਯਵਨ ਦੇ ਜੰਗ ਦਾ ਵਰਣਨ ਇਸ ਸਵੈਯੇ ਵਿੱਚ ਹੈ:-#੧. ਜੰਗ ਦਰਾਯਦ ਕਾਲਜਮੰਨ,#ਬਗੋਯਦ ਕੀ ਮਨ ਫੌਜ ਕੋ ਸ਼ਾਹਮ,#੨. ਬਾ ਮਨ ਜੰਗ ਬੁਗੋ ਕੁਨ ਬਯਾ#ਹਰਗਿਜ਼ ਦਿਲ ਮੋ ਨ ਜਰਾ ਕੁਨ ਵਾਹਮ,#੩. ਰੋਜ਼ ਮਯਾਂ ਦੁਨੀਆਂ ਉਫਤਾਦਮ#ਸ਼ਾਬਸ਼ ਬੇਅ਼ਦਲੀ ਸ਼ਬਸ਼ਾਹਮ,#੪. ਕਾਨ! ਗੁਰੇਜ਼ ਮਕੁਨ ਤੁ ਬ੍ਯਾਖ਼ੁਸ਼#ਮਾਤ ਕੁਨੇਮ ਜਿ ਜੰਗ ਗੁਆਹਮ.#ਅਰਥ:-#੧. ਜੰਗ ਵਿੱਚ ਕਾਲਯਮਨ ਆਇਆ,#ਬੋਲਿਆ ਕਿ ਮੈਂ ਫ਼ੌਜ ਦਾ ਸ੍ਵਾਮੀ ਹਾਂ,#੨. ਆਖਿਆ, ਬਯਾ (ਆ) ਬਾਮਨ ਜੰਗ ਕੁਨ (ਮੇਰੇ ਨਾਲ ਯੁੱਧ ਕਰ)#ਬਿਲਕੁਲ ਥੋੜਾ ਭੀ ਦਿਲ ਵਿੱਚ ਵਹਮ ਨਾ ਉਠਾ.#੩. ਮੈਂ ਦੁਨੀਆਂ ਵਿੱਚ ਦਿਨ (ਭਾਵ ਸੂਰਯ) ਉਫ਼ਤਾਦਮ (ਪ੍ਰਗਟ ਹੋਇਆ ਹਾਂ), ਮੈ ਧਨ੍ਯਤਾ ਯੋਗ੍ਯ ਅਤੇ ਬੇ- ਅਦਲ (ਬੇ ਮਿਸਲ) ਹਾਂ ਅਤੇ ਰਾਤ੍ਰੀ ਦਾ ਪਤੀ (ਚੰਦ੍ਰਮਾਂ) ਹਾਂ.#੪. ਐ ਕ੍ਰਿਸਨ! ਟਾਲਾ ਨਾ ਕਰ, ਖ਼ੁਸ਼ੀ ਨਾਲ ਆ, ਤਾਂਕਿ ਅਸੀਂ ਜੰਗ ਦੀ ਗੋਯ (ਗੇਂਦ, ਭਾਵ ਬਾਜ਼ੀ) ਜੋ ਆਹਮ ਹੈ, ਮਾਤ ਕਰੀਏ.
Source: Mahankosh