Definition
ਸੰ. जन्तु ਜੰਤੁ. ਸੰਗ੍ਯਾ- ਜਨਮ ਲੈਣ ਵਾਲਾ ਜੀਵ. ਪ੍ਰਾਣੀ. ਜਾਨਵਰ. "ਇਕਿ ਜੰਤ ਭਰਮਿ ਭੁਲੇ." (ਆਸਾ ਛੰਤ ਮਃ ੩) ੨. ਸੰ. यन्त्र ਯੰਤ੍ਰ. ਕਲ. "ਸੂਐ ਚਾੜਿ ਭਵਾਈਅਹਿ ਜੰਤ" (ਵਾਰ ਆਸਾ) ਥਾਲੀ ਆਦਿ ਯੰਤ੍ਰ ਸੂਏ ਸੋਟੀ ਆਦਿ ਪੁਰ ਘੁਮਾਏ ਜਾਂਦੇ ਹਨ। ੩. ਵਾਜਾ. "ਹਮ ਤੇਰੇ ਜੰਤ ਤੂ ਬਜਾਵਨਹਾਰਾ." (ਭੈਰ ਮਃ ੫)
Source: Mahankosh