Definition
ਜਿਲਾ ਲਹੌਰ, ਤਸੀਲ ਚੂਨੀਆਂ (ਚੂੰਣੀਆਂ) ਥਾਣਾ ਸਰਾਇਮੁਗ਼ਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਛਾਂਗਾਮਾਂਗਾ" ਤੋਂ ਪੰਜ ਮੀਲ ਉੱਤਰ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦ੍ਵਾਰਾ ਹੈ. ਜਾਤ੍ਰੀ ਅਤੇ ਜੰਭਰ ਦੋ ਭਾਈ ਸਨ ਅਰ ਦੋਵੇਂ ਹੀ ਸ਼੍ਰੀ ਗੁਰੂ ਜੀ ਦੇ ਪ੍ਰੇਮੀ ਸਨ. ਇਨ੍ਹਾਂ ਦਾ ਆਪਸ ਵਿੱਚ ਹੱਦ ਕ਼ਾਇਮ ਕਰਨ ਪਿੱਛੇ ਝਗੜਾ ਹੋ ਗਿਆ. ਜਾਤ੍ਰੀ ਦਾ ਧੜਾ ਕਮਜ਼ੋਰ ਸੀ. ਉਸ ਦੇ ਇੱਕ ਦੋ ਆਦਮੀ ਭੀ ਮਰ ਗਏ. ਦੋਹਾਂ ਧਿਰਾਂ ਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਸਾਡਾ ਫਿਸਾਦ ਮਿਟਾ ਦਿਓ. ਗੁਰੂ ਸਾਹਿਬ ਨੇ ਦੋਹਾਂ ਨੂੰ ਸਮਝਾਕੇ ਆਪਣੇ ਆਪਣੇ ਹੱਕ ਪੁਰ ਠਹਿਰਾਇਆ. ਇਨ੍ਹਾਂ ਦੋਹਾਂ ਭਾਈਆਂ ਨੇ ਆਪਣੇ ਆਪਣੇ ਨਾਮ ਦੇ ਜੰਭਰ ਅਤੇ ਜਾਤ੍ਰੀ ਪਿੰਡ ਵਸਾਏ.#ਗੁਰਦ੍ਵਾਰਾ ਚੰਗਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਨਾਲ ੫੦ ਵਿੱਘੇ ਜ਼ਮੀਨ ਹੈ. ਪਿੰਡ ਦੀ ਲੋਕਲ (ਸਥਾਨਿਕ) ਕਮੇਟੀ ਪ੍ਰਬੰਧ ਕਰਦੀ ਹੈ.
Source: Mahankosh