Definition
ਦੇਖੋ ਜੰਬੁ। ੨. ਇੱਕ ਪਹਾੜੀ ਰਿਆਸਤ, ਜਿਸ ਵਿੱਚ ਕਸ਼ਮੀਰ ਭੀ ਸ਼ਾਮਿਲ ਹੈ. ਜੰਮੂਰਾਜ ਦਾ ਰਕਬਾ ੮੪, ੨੫੮ ਵਰਗਮੀਲ ਅਤੇ ਆਬਾਦੀ ੩, ੩੨੦, ੫੧੮ ਹੈ. ਆਮਦਨ ਦੋ ਕ੍ਰੋੜ ਸਤਾਈ ਲੱਖ ਰੁਪਯਾ ਹੈ. ਜੰਮੂ ਅਤੇ ਕਸ਼ਮੀਰ ਦਾ ਵਰਤਮਾਨ ਮਹਾਰਾਜਾ ਸਰ ਹਰੀ ਸਿੰਘ ਹੈ, ਜੋ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੇਵਕ ਰਾਜਾ ਗੁਲਾਬ ਸਿੰਘ ਡੋਗਰੇ ਦੀ ਵੰਸ਼ ਵਿੱਚੋਂ ਹੈ. ਦੇਖੋ ਗੁਲਾਬ ਸਿੰਘ ੫। ੩. ਜੰਮੂ ਰਾਜ ਦੀ ਰਾਜਧਾਨੀ, ਜੋ ਸਿਆਲਕੋਟੋਂ ੨੫ ਮੀਲ ਹੈ. ਗੁਰੁਨਾਨਕਪ੍ਰਕਾਸ਼ ਦੇ ਲੇਖ ਅਨੁਸਾਰ ਗੁਰੂ ਨਾਨਕਦੇਵ ਇਸ ਨਗਰ ਪਧਾਰੇ ਹਨ "ਤਤ ਛਿਨ ਜੰਮੂਪੁਰ ਮਹਿਂ ਆਏ." (ਉੱਤਰਾਰਧ, ਅਃ ੩)
Source: Mahankosh