jha/jha

Definition

ਪੰਜਾਬੀ ਵਰਣਮਾਲਾ ਦਾ ਚੌਦਵਾਂ ਅੱਖਰ. ਇਸ ਦਾ ਉੱਚਾਰਣ ਤਾਲੂ ਤੋਂ ਹੁੰਦਾ ਹੈ। ਸੰ. ਸੰਗ੍ਯਾ- ਝੱਖੜ. ਝਾਂ ਝਾਂ ਕਰਨ ਵਾਲੀ ਪੌਣ। ੨. ਵ੍ਰਿਹਸਪਤਿ. ਦੇਵਤਿਆਂ ਦਾ ਗੁਰੂ। ੩. ਗੁੰਜਾਰ. ਗੂੰਜ। ੪. ਪੰਜਾਬੀ ਵਿੱਚ ਇਹ ਸੰਸਕ੍ਰਿਤ ਦੇ ਦੁੱਤ ਹ- ਯ, ਧ- ਯ ਦੀ ਅਰ ਕ੍ਸ਼੍‍ ਦੀ, ਤਥਾ ਧ ਦੀ ਥਾਂ ਭੀ ਵਰਤਿਆ ਜਾਂਦਾ ਹੈ, ਜਿਵੇਂ- ਗੁਹ੍ਯ ਦੀ ਥਾਂ ਗੁਝਾ, ਮਧ੍ਯ ਦੀ ਥਾਂ ਮਝ, ਕ੍ਸ਼ੀਣ ਦੀ ਥਾਂ ਝੀਣ, ਬੱਧ ਦੀ ਥਾਂ ਬੱਝਾ, ਧੀਵਰ ਦੀ ਥਾਂ ਝੀਵਰ ਆਦਿ.
Source: Mahankosh

Shahmukhi : جھ

Parts Of Speech : noun, masculine

Meaning in English

fourteenth letter or Gurmukhi script representing a palatal sounds [c/j]
Source: Punjabi Dictionary