ਝਰਣਾ
jharanaa/jharanā

Definition

ਸੰਗ੍ਯਾ- ਝਰੋਖਾ. ਹਵਾ ਅਤੇ ਰੌਸ਼ਨੀ ਲਈ ਮਕਾਨ ਵਿੱਚ ਰੱਖਿਆ ਛੋਟਾ ਛਿਦ੍ਰ। ੨. ਪਾਣੀ ਦਾ ਚਸ਼ਮਾ. ਸੰ. ਨਿਰ੍‍ਝਰ. "ਅਮਿਉ ਚਲਹਿ ਝਰਣੇ." (ਵਾਰ ਗਉ ੨. ਮਃ ੫) ੩. ਕ੍ਰਿ- ਟਪਕਣਾ. ਪਾਣੀ ਦਾ ਉੱਤੋਂ ਡਿੱਗਣਾ. Water fall. ੪. ਝੜਨਾ. ਡਿਗਣਾ. "ਝਰਹਿ ਕਸੰਮਲ ਪਾਪ ਤੇਰੇ ਮਨੂਆ." (ਬਾਵਨ) ੫. ਲੋਹੇ ਅਥਵਾ ਪਿੱਤਲ ਦਾ ਛਿਦ੍ਰਦਾਰ ਸੰਦ, ਜਿਸ ਨਾਲ ਤਪਦੇ ਘੀ ਜਾਂ ਤੇਲ ਵਿੱਚ ਪਕੌੜੀਆਂ ਤਲੀਦੀਆਂ ਹਨ। ੬. ਦਾਣੇ ਚੂਨਾ ਆਦਿ ਨਿਖੇਰਨ ਦਾ ਛਾਲਣਾ.
Source: Mahankosh