ਝੂਠੁ
jhootthu/jhūtdhu

Definition

ਸੰਗ੍ਯਾ- ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ." (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹#ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ." (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ." (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ." (ਵਾਰ ਮਾਝ ਮਃ ੧) ੨. ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧); ਦੇਖੋ, ਝੂਠ.
Source: Mahankosh