Definition
ਸੰਗ੍ਯਾ- ਹਿੰਡੋਲਾ. ਝੂਲਾ। ੨. ਇੱਕ ਛੰਦ. ਦੇਖੋ, ਝੂਲਨੇ ਦਾ ਤੀਜਾ ਰੂਪ। ੩. ਚੌਥੇ ਸਤਿਗੁਰੂ ਦੀ ਮਹਿਮਾ ਵਿੱਚ ਭੱਟਾਂ ਨੇ ਵਿਖਮਪਦ "ਝੋਲਨਾ" ਰਚਿਆ ਹੈ, ਜਿਸ ਦੇ ਪੰਜ ਪਦਾਂ ਵਿੱਚ ੨੧, ੪੧, ੪੬, ੪੧ ਅਤੇ ੪੧ ਕ੍ਰਮ ਨਾਲ ਮਾਤ੍ਰਾ ਹਨ.¹#ਉਦਾਹਰਣ-#ਗੁਰੂ ਗੁਰੁ ਗੁਰੂ ਗੁਰੁ ਗੁਰੂ ਪ੍ਰਾਨੀਅਹੁ,#ਸ਼ਬਦ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ,#ਰਸਨਿ ਅਹਿ ਨਿਸਿ ਰਸੈ, ਸੱਤਿਕਰਿ ਜਾਨੀਅਹੁ,#ਫੁਨਿ ਪ੍ਰੇਮਰੰਗ ਪਾਈਐ, ਗੁਰਮੁਖਹਿ ਧਿਆਈਐ,#ਅੰਨਮਾਰਗ ਤਜਹੁ, ਭਜਹੁ ਹਰਿ ਗ੍ਯਾਨੀਅਹੁ,#ਬਚਨਗੁਰ ਰਿਦ ਧਰਹੁ ਪੰਚ ਭੂ ਬਸਿ ਕਰਹੁ,#ਜਨਮੁ ਕੁਲ ਉੱਧਰਹੁ, ਦ੍ਵਾਰਹਰਿ ਮਾਨੀਅਹੁ,#ਜਉਤ ਸਭ ਸੁੱਖ ਇਤ ਉੱਤ ਤੁਮ ਬੰਛਵਹੁ,#ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ.#(ਸਵੈਯੇ ਮਃ ੪. ਕੇ)#੪. ਕ੍ਰਿ- ਛਿੜਕਣਾ. ਤ੍ਰੌਂਕਣਾ। ੫. ਘੋਲਨਾ. ਹੱਲ ਕਰਨਾ.
Source: Mahankosh