Definition
ਗੁਰਦ੍ਵਾਰੇ ਦਾ ਨਿਸ਼ਾਨ. ਅਕਾਲੀਧੁਜਾ. ਸਤਿਗੁਰੂ ਦਾ ਨਿਸ਼ਾਨ. ਨਿਸ਼ਾਨ ਦਾ ਰਿਵਾਜ ਛੀਵੇਂ ਗੁਰੂ ਸਾਹਿਬ ਤੋਂ ਹੋਇਆ ਹੈ. ਪੰਜ ਸਤਿਗੁਰਾਂ ਵੇਲੇ ਝੰਡਾ ਸਾਹਿਬ ਨਹੀਂ ਹੁੰਦਾ ਸੀ। ੨. ਰਿਆਸਤ ਕਪੂਰਥਲਾ, ਥਾਣਾ ਫਗਵਾੜੇ ਦੇ ਪਿੰਡ "ਚੱਕਪ੍ਰੇਮਾ" ਤੋਂ ਪੱਛਮ ਦਿਸ਼ਾ ਇੱਕ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ "ਝੰਡਾਸਾਹਿਬ" ਹੈ. ਗੁਰੂ ਜੀ ਕਰਤਾਰਪੁਰੋਂ ਕੀਰਤਪੁਰ ਜਾਂਦੇ ਇੱਥੇ ਵਿਰਾਜੇ ਹਨ. ਪਿੱਪਲ ਦੇ ਬਿਰਛ ਪਾਸ ਇੱਕ ਖ਼ਸਤਾਹਾਲ ਥੜਾ ਹੈ. ਪੁਜਾਰੀ ਕੋਈ ਨਹੀਂ. ਇਹ ਰੇਲਵੇ ਸਟੇਸ਼ਨ ਫਗਵਾੜੇ ਤੋਂ ਈਸ਼ਾਨ ਕੋਣ ਚਾਰ ਮੀਲ ਦੇ ਕ਼ਰੀਬ ਹੈ.
Source: Mahankosh