ਟੀਪੂ ਸੁਲਤਾਨ
teepoo sulataana/tīpū sulatāna

Definition

ਮੈਸੂਰ ਦੇ ਰਾਜਾ ਹ਼ੈਦਰਅ਼ਲੀ ਦਾ ਪੁਤ੍ਰ, ਜੋ ਸਨ ੧੭੪੯ ਵਿੱਚ ਜਨਮਿਆ. ਪਿਤਾ ਦੇ ਮਰਣ ਪੁਰ ਸਨ ੧੭੮੨ ਵਿੱਚ ਗੱਦੀ ਤੇ ਬੈਠਾ. ਇਸ ਦਾ ਕਈ ਵਾਰ ਅੰਗ੍ਰੇਜ਼ਾਂ ਨਾਲ ਜੰਗ ਹੋਇਆ, ਅੰਤ ਸਨ ੧੭੯੯ ਵਿੱਚ ਵਡੀ ਬਹਾਦੁਰੀ ਨਾਲ ਲੜਦਾ ਹੋਇਆ ਮੈਸੂਰ ਦੇ ਮਕ਼ਾਮ ਮੋਇਆ ਅਤੇ ਬਾਪ ਦੀ ਕ਼ਬਰ ਪਾਸ ਲਾਲਬਾਗ਼ ਵਿੱਚ ਦੱਬਿਆ ਗਿਆ.#ਟੀਪੂ ਦੀ ਔਲਾਦ ਦੇ ਲੋਕ ਹੁਣ ਕਲਕੱਤੇ ਟਾਲੀਗੰਜ ਵਿੱਚ ਰਹਿੰਦੇ ਹਨ. ਇਨ੍ਹਾਂ ਨੂੰ ਸਰਕਾਰ ਅੰਗ੍ਰੇਜ਼ੀ ਤੋਂ ਗੁਜ਼ਾਰਾ ਮਿਲਦਾ ਹੈ.
Source: Mahankosh