ਠਗਉਲੀ
tthagaulee/tdhagaulī

Definition

ਸੰਗ੍ਯਾ- ਠਗਮੂਰੀ. ਠਗੂਬਟੀ. ਉਹ ਨਸ਼ੇ ਵਾਲੀ ਵਸਤੁ, ਜਿਸ ਨਾਲ ਬੇਹੋਸ਼ ਕਰਕੇ ਠਗ ਧਨ ਲੁਟਦਾ ਹੈ. "ਬਿਖੈ ਠਗਉਰੀ ਜਿਨਿ ਜਿਨਿ ਖਾਈ." (ਗਉ ਮਃ ੫) "ਜਿਨਿ ਠਗਉਲੀ ਪਾਈਆ." (ਅਨੰਦੁ) ੨. ਠਗਮੂਰੀ ਦੇ ਸਮਾਨ ਪ੍ਰੇਮ ਸ਼੍ਰੱਧਾ ਆਦਿ ਸ਼ੁਭਗੁਣਾਂ ਨਾਲ, ਆਪਣੇ ਪ੍ਰੀਤਮ ਦਾ ਮਨ ਚੁਰਾਉਣਾ ਰੂਪ ਸਾਧਨ ਭੀ ਠਗਉਰੀ ਵਰਣਨ ਕੀਤਾ ਹੈ. "ਮਾਨੁ ਤਿਆਗਿ ਕਰਿ ਭਗਤਿ ਠਗਉਰੀ." (ਗਉ ਛੰਤ ਮਃ ੫) "ਪ੍ਰੇਮ ਠਗਉਰੀ ਪਾਇ." (ਸ੍ਰੀ ਛੰਤ ਮਃ ੫)
Source: Mahankosh