Definition
ਸੰਗ੍ਯਾ- ਰਚਨਾ. ਬਨਾਵਟ. "ਜਾਕੇ ਨਿਗਮ ਦੁਧ ਕੇ ਠਾਟਾ." (ਸੋਰ ਕਬੀਰ) ੨. ਸਾਮਾਨ. ਸਾਮਗ੍ਰੀ। ੩. ਸ੍ਵਰਾਂ ਦੀ ਇਸਥਿਤੀ. ਸੱਤ ਸੁਰਾਂ ਦਾ ਆਪਣੇ ਆਪਣੇ ਥਾਂ ਤੇ ਠਹਿਰਨ ਦਾ ਭਾਵ. ਸੰਗੀਤਗ੍ਰੰਥਾਂ ਵਿੱਚ ਇਸੇ ਦਾ ਨਾਉਂ 'ਮੂਰਛਨਾਂ' ਹੈ. ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾਂ ਹੋਇਆ ਕਰਦੀਆਂ ਹਨ.#ਰਾਗਵਿਦ੍ਯਾ ਦੇ ਪੰਡਿਤਾਂ ਨੇ ਸਾਰੇ ਦਸ ਠਾਟ ਕਲਪੇ ਹਨ, ਜਿਨ੍ਹਾਂ ਵਿੱਚ ਸਾਰੇ ਰਾਗ ਗਾਏ ਅਤੇ ਵਜਾਏ ਜਾਂਦੇ ਹਨ.#(ੳ) ਕਲ੍ਯਾਣ ਠਾਟ. ਇਸ ਵਿੱਚ ਮੱਧਮ ਤੋਂ ਬਿਨਾ ਸਾਰੇ ਸ਼ੁੱਧ ਸੁਰ ਹਨ, ਯਥਾ-#ਸ ਰ ਗ ਮੀ ਪ ਧ ਨ.#(ਅ) ਬਿਲਾਵਲ ਠਾਟ. ਇਸ ਵਿੱਚ ਸਾਰੇ ਸ਼ੁੱਧ ਸੁਰ ਹਨ, ਯਥਾ-#ਸ ਰ ਗ ਮ ਪ ਧ ਨ.#(ੲ) ਕਮਾਚ ਠਾਟ. ਇਸ ਵਿੱਚ ਛੀ ਸੁਰ ਸ਼ੁੱਧ, ਅਤੇ ਨਿਸਾਦ ਕੋਮਲ ਹੈ, ਯਥਾ-#ਸ ਰ ਗ ਮ ਪ ਧ ਨਾ.#(ਸ) ਭੈਰਵ ਠਾਟ. ਇਸ ਵਿੱਚ ਪੰਜ ਸ਼ੁੱਧ ਸੁਰ ਅਤੇ ਰਿਸਭ ਧੈਵਤ ਕੋਮਲ ਹਨ, ਯਥਾ-#ਸ ਰਾ ਗ ਮ ਪ ਧਾ ਨ.#(ਹ) ਭੈਰਵੀ ਠਾਟ. ਇਸ ਵਿੱਚ ਤਿੰਨ ਸ਼ੁੱਧ ਸੁਰ ਅਤੇ ਚਾਰ ਕੋਮਲ ਸੁਰ ਹਨ, ਯਥਾ-#ਸ ਰਾ ਗਾ ਮ ਪ ਧਾ ਨਾ.#(ਕ) ਆਸਾਵਰੀ ਠਾਟ. ਇਸ ਵਿੱਚ ਚਾਰ ਸ਼ੁੱਧ ਸੁਰ ਅਤੇ ਤਿੰਨ ਕੋਮਲ ਹਨ, ਯਥਾ-#ਸ ਰ ਗਾ ਮ ਪ ਧਾ ਨਾ.#(ਖ) ਟੋਡੀ ਠਾਟ. ਇਸ ਵਿੱਚ ਤਿੰਨ ਸ਼ੁੱਧ, ਤਿੰਨ ਕੋਮਲ ਅਤੇ ਇੱਕ ਤੀਵ੍ਰ ਸੁਰ ਹੈ, ਯਥਾ-#ਸ ਰਾ ਗਾ ਮੀ ਪ ਧਾ ਨ.#(ਗ) ਪੂਰਬੀ ਠਾਟ. ਇਸ ਵਿੱਚ ਚਾਰ ਸ਼ੁੱਧ, ਦੋ ਕੋਮਲ, ਇੱਕ ਤੀਵ੍ਰ ਸੁਰ ਹੈ, ਯਥਾ-#ਸ ਰਾ ਗ ਮੀ ਪ ਧਾ ਨ. (ਘ) ਮਾਰਵਾ ਅਥਵਾ ਮਾਰੂ ਠਾਟ. ਇਸ ਵਿੱਚ ਪੰਜ ਸੁਰ ਸ਼ੁੱਧ, ਇੱਕ ਕੋਮਲ, ਇੱਕ ਤੀਵ੍ਰ ਹੈ, ਯਥਾ-#ਸ ਰਾ ਗ ਮੀ ਪ ਧ ਨ. (ਙ) ਕਾਫੀ ਠਾਟ. ਇਸ ਵਿੱਚ ਪੰਜ ਸ਼ੁੱਧ ਅਤੇ ਦੋ ਕੋਮਲ ਸੁਰ ਹਨ, ਯਥਾ-#ਸ ਰ ਗਾ ਮ ਪ ਧ ਨਾ#ਰਾਗ ਹੋਯਾ ਦੂਰ ਸੁਰ ਕਿਸੇ ਦਾ ਨਾ ਰਿਹਾ ਠੀਕ#ਤਾਲੋਂ ਸਭ ਘੁੱਥੇ ਭਾਰੀ ਰਾਮਰੌਲਾ ਪਾਯਾ ਹੈ,#ਗ੍ਰਾਮ ਗ੍ਰਾਮ ਵਿੱਚ ਨਾ ਮਿਲੰਦਾ ਇੱਕ ਦੂਜੇ ਸੰਗ#ਤਾਨ ਖੋਇ ਬੈਠੇ ਲਯਨਾਮ ਵਿਸਰਾਯਾ ਹੈ,#ਰੰਗਭੂਮਿ ਭਾਰਤ ਦੀ ਮੂਰਛਨਾ ਦਸ਼ਾ ਦੇਖ#ਕਰਤਾਰ ਬਾਬਾ ਗੁਰੁਨਾਨਕ ਪਠਾਯਾ ਹੈ,#ਅਬਲਾ ਲੁਕਾਈ ਤਾਂਈਂ ਮਰਦਾਨਾ ਸਾਜ ਸੰਗ#ਠਾਟ ਇੱਕ ਕਰਨ ਜਹਾਨ ਵਿੱਚ ਆਯਾ ਹੈ.#੪. ਸ੍ਵਰ ਮੇਲਨ. ਸੁਰਾਂ ਦਾ ਮਿਲਾਪ। ੫. ਸ਼ੋਭਾ। ੬. ਦ੍ਰਿੜ੍ਹ ਸੰਕਲਪ। ੭. ਆਡੰਬਰ. ਦਿਖਾਵਾ.
Source: Mahankosh
Shahmukhi : ٹھاٹ
Meaning in English
musical composition, arrangement of notes
Source: Punjabi Dictionary