ਡਲਹੌਜ਼ੀ
dalahauzee/dalahauzī

Definition

James Andrew Broun Ramsay Dalhousie. ਇਸ ਦਾ ਜਨਮ ੨੨ ਏਪ੍ਰਿਲ ਸਨ ੧੮੧੨ ਨੂੰ ਹੋਇਆ. ਇਹ ਭਾਰਤ ਦਾ ਗਵਰਨਰ ਜਨਰਲ ੧੨. ਜਨਵਰੀ ਸਨ ੧੮੪੮ ਤੋਂ ੨੯ ਫਰਵਰੀ ਸਨ ੧੮੫੬ ਤੀਕ ਰਿਹਾ. ਇਸ ਨੇ ਲਹੌਰ ਦਾ ਸਿੱਖਰਾਜ ਛਿੰਨ ਭਿੰਨ ਕਰਕੇ, ਅਤੇ ਅਵਧ ਆਦਿ ਕਈ ਇਲਾਕੇ ਅੰਗ੍ਰੇਜ਼ੀ ਰਾਜ ਨਾਲ ਮਿਲਾਏ, ਜਿਸ ਤੋਂ ਇਸ ਨੂੰ ਮਾਰਕ੍ਵਿਸ Marquess ਪਦਵੀ ਅਤੇ ਪੰਜ ਹਜ਼ਾਰ ਪੌਂਡ ਸਾਲਾਨਾ ਪੈਨਸ਼ਨ ਮਿਲੀ. ਲਾਰਡ ਡਲਹੌਜ਼ੀ ਦਾ ਦੇਹਾਂਤ ੧੯. ਦਿਸੰਬਰ ੧੮੬੦ ਨੂੰ ਹੋਇਆ. ੨. ਗੁਰਦਾਸਪੁਰ ਦੇ ਜਿਲੇ ਰਾਵੀ ਦੇ ਉੱਤਰ ਇੱਕ ਪਹਾੜੀ ਆਬਾਦੀ, ਜੋ ਲਾਰਡ ਡਲਹੌਜ਼ੀ ਦੇ ਨਾਮ ਪੁਰ ਹੈ. ਇਸ ਥਾਂ ਸਨ ੧੮੫੩ ਵਿੱਚ ਸਰਕਾਰ ਅੰਗ੍ਰੇਜ਼ੀ ਨੇ ਰਿਆਸਤ ਚੰਬੇ ਤੋਂ ਪਹਾੜ ਖਰੀਦਕੇ ਗਰਮੀਆਂ ਦੇ ਰਹਿਣ ਦੀ ਥਾਂ ਬਣਾਈ ਹੈ. ਡਲਹੌਜ਼ੀ ਪਠਾਨਕੋਟ ਤੋਂ ੫੧ ਮੀਲ ਉੱਤਰ ਪੱਛਮ ਹੈ. ਗੁਰਦਾਸਪੁਰ ਤੋਂ ੭੪ ਮੀਲ ਹੈ. ਸਮੁੰਦਰ ਤੋਂ ਉਚਿਆਈ ੭੬੮੭ ਫੁਟ ਹੈ.
Source: Mahankosh