ਡਾਢੀ
daaddhee/dāḍhī

Definition

ਸੰਗ੍ਯਾ- ਦਾੜ੍ਹੀ. ਸ਼ਮਸ਼੍ਰੁ. ਰੀਸ਼. ਸੰ. ਦਾਢਿਕਾ। ੨. ਵਿ- ਦਾਧੀ. ਜਲੀ ਹੋਈ. "ਡਾਢੀ ਕੇ ਰਖੈਯਨ ਕੀ ਡਾਢੀਸੀ ਰਹਿਤ ਛਾਤੀ." (ਭੂਸਣ) ਦਾੜ੍ਹੀ ਰੱਖਣ ਵਾਲੇ ਮੁਸਲਮਾਨਾਂ ਦੀ ਸ਼ਿਵਾ ਜੀ ਤੋਂ ਛਾਤੀ ਸੜੀ ਜੇਹੀ ਰਹਿੰਦੀ ਹੈ। ੩. ਉੱਚਧੁਨਿ. ਬੁਲੰਦ ਆਵਾਜ਼. "ਬਾਣੀ ਕੋਈ ਡਾਢੀ ਜਪਦੇ ਹੈਨ ਕੋਈ ਹਉਲੀ ਜਪਦੇ ਹਨ." (ਭਗਤਾਵਲੀ) ੪. ਡਾਢਾ ਦਾ ਇਸਤ੍ਰੀਲਿੰਗ ਜਿਵੇਂ- ਮੈਨੂੰ ਡਾਢੀ ਸੱਟ ਵੱਜੀ ਹੈ.
Source: Mahankosh

ḌÁDHÍ

Meaning in English2

s. f, Fem. of Ḍáḍḍhá.
Source:THE PANJABI DICTIONARY-Bhai Maya Singh