ਤਈ
taee/taī

Definition

ਵਿ- ਤਪੀ. ਤਪਤ. ਤਾਈ. "ਘੜਿ ਭਾਡੇ ਜਿਨਿ ਆਵੀ ਸਾਜੀ, ਚਾੜਨ ਵਾਹੈ ਤਈ ਕੀਆ." (ਆਸਾ ਪਟੀ ਮਃ ੧) ਉਸੇ ਨੇ ਆਵੀ ਵਿੱਚ ਭਾਂਡੇ ਚਾੜ੍ਹਕੇ ਪਕਾਏ ਹਨ। ੨. ਅ਼. [تعیِئن] ਤਅ਼ਈਨ. ਤਿਆਰ. ਮੁਕ਼ੱਰਰ. ਨਿਯਤ. "ਅਜਰਾਈਲੁ ਫਰੇਸਤਾ ਹੋਸੀ ਆਇ ਤਈ." (ਵਾਰ ਰਾਮ ੧. ਮਃ ੧) ੩. ਸੰਗ੍ਯਾ- ਤਾਉ. ਆਂਚ. ਸੇਕ.
Source: Mahankosh