ਤਕਬੀਰ
takabeera/takabīra

Definition

ਅ਼. [تکویِر] ਸੰਗ੍ਯਾ- ਕਿਬਰ (ਵਡਿਆਈ- ਬਜ਼ੁਰਗੀ) ਦਾ ਭਾਵ. ਵਡਾ ਕਰਨ ਦਾ ਭਾਵ. ਵ੍ਰਿੱਧੀ ਦੀ ਕ੍ਰਿਯਾ। ੨. ਅੱਲਾਹੂ ਅਕਬਰ ਪੜ੍ਹਨਾ. "ਹੁਕਮ ਸੱਤ ਹੈ"- "ਰਾਮ ਨਾਮ ਸੱਤ ਹੈ" ਦੀ ਧੁਨੀ ਕਰਨੀ. ਮੁਰਦੇ ਲਈ ਪ੍ਰਾਰਥਨਾ. ਭਾਵ- ਮ੍ਰਿਤਕ ਸੰਸਕਾਰ. "ਚੂੰ ਸਵਦ ਤਕਬੀਰ." (ਤਿਲੰ ਮਃ ੧) ਜਦ ਹੋ ਜਾਵੇ ਤਕਬੀਰ। ੩. ਜੰਗ ਵਿੱਚ ਤਲਵਾਰ ਚਲਾਉਣ ਸਮੇਂ ਤਕਬੀਰ ਦਾ ਪੜ੍ਹਨਾ. ਅੱਲਾਹੂ ਅਕਬਰ ਉੱਚਾਰਨ ਕਰਨਾ. "ਬਹੀ ਭਗੌਤੀ ਗੁਰ ਕੇ ਕਰ ਕੀ। ਕਰ ਤਕਬੀਰ ਤੁਰਤ ਦੋ ਧਰ ਕੀ." (ਗੁਪ੍ਰਸੂ) ੪. ਜਿਬਹ਼ ਕਰਨਾ. ਵਧ ਕਰਨਾ. "ਗਊ ਗਰੀਬ ਕਉ ਲਗਾ ਤਕਬੀਰ ਕਰਨ." (ਮਗੋ)
Source: Mahankosh