Definition
ਤਣਿਆ. ਫੈਲਿਆ. ਦੇਖੋ, ਤਨਨਾ. "ਸਗਲ ਪਸਾਰਾ ਤੁਮ ਤਨਾ." (ਮਾਰੂ ਸੋਲਹੇ ਮਃ ੫) ੨. ਸੰਗ੍ਯਾ- ਵਿਸ੍ਤਾਰ. ਫੈਲਾਉ. "ਸਗਲ ਸਮਗ੍ਰੀ ਜਾਕਾ ਤਨਾ." (ਸੁਖਮਨੀ) ੩. ਫ਼ਾ. ਬਿਰਛ ਦਾ ਧੜ। ੪. ਬਿਰਛ ਦੀ ਜ਼ਮੀਨ ਵਿੱਚ ਫੈਲੀ ਹੋਈ ਜੜ. ਪ੍ਰਤਾਨ। ੫. ਤਨਯ (ਪੁਤ੍ਰ) ਦੀ ਥਾਂ ਭੀ ਤਨਾ ਸ਼ਬਦ ਆਇਆ ਹੈ। ੬. ਨਿਘੰਟੁ ਵਿੱਚ ਤਨਾ ਦਾ ਅਰਥ ਧਨ ਹੈ. "ਸਰਣਿਸਹਾਈ ਸੰਤਹ ਤਨਾ." (ਮਾਰੂ ਸੋਲਹੇ ਮਃ ੫) ਸੰਤਾਂ ਦਾ ਧਨ.
Source: Mahankosh