ਤਪਾਵਸੁ
tapaavasu/tapāvasu

Definition

ਸੰਗ੍ਯਾ- ਨਿਆਉਂ. ਇਨਸਾਫ਼. ਪੁਰਾਣੇ ਸਮੇਂ "ਦਿਵ੍ਯਨ੍ਯਾਯ" (ordeal) ਹੋਇਆ ਕਰਦਾ ਸੀ, ਅਰਥਾਤ ਤੱਤੇ ਤੇਲ ਵਿੱਚ ਹੱਥ ਪਾਕੇ, ਅੱਗ ਨਾਲ ਲਾਲ ਲੋਹੇ ਦੇ ਗੋਲੇ ਉਠਾਕੇ ਅਤੇ ਅੱਗ ਵਿੱਚ ਪ੍ਰਵੇਸ਼ ਕਰਕੇ ਜੋ ਬੇਦਾਗ ਰਹੇ ਉਹ ਸੱਚਾ, ਅਰ ਜਿਸ ਨੂੰ ਅੱਗ ਦਾ ਦੁੱਖ ਵ੍ਯਾਪੇ ਉਹ ਝੂਠਾ. ਇਸ ਤੋਂ ਹੀ ਨ੍ਯਾਯ ਲਈ "ਤਪਾਵਸ" ਸ਼ਬਦ ਹੋ ਗਿਆ. ਦੇਖੋ, ਦਿਵ੍ਯ ੯। ੨. ਅ਼. [تفحُص] ਤਫ਼ਹ਼ੁਸ. ਤਹ਼ਿਕੀਕ਼ਾਤ. ਖੋਜ. ਨਿਰਣਾ. "ਗਲਾ ਉਪਰਿ ਤਪਾਵਸੁ ਨ ਹੋਈ." (ਵਾਰ ਗਉ ੧. ਮਃ ੪) "ਕਰਣੀ ਉਪਰਿ ਹੋਇ ਤਪਾਵਸੁ." (ਵਾਰ ਸਾਰ ਮਃ ੧)
Source: Mahankosh