ਤਰਕ
taraka/taraka

Definition

(Logic), ਨੀਤੀ (Ethics), ਰਾਜਸ਼ਾਸਨ (Politics), ਅਰਥਸ਼ਾਸਤ੍ਰ (Economics), ਕਾਵ੍ਯ (Poetics), ਅਲੰਕਾਰ ਸ਼ਾਸਤ੍ਰ (Rhetoric), ਜੰਤੋਤ- ਪੱਤੀ (Natural history of animals), ਪਦਾਰਥ ਵਿਦ੍ਯਾ (Physics), ਆਤਮ ਵਿਦ੍ਯਾ (Metaphysics) ਆਦਿਕ ਵਿਸਿਆਂ ਤੇ ਇਸ ਦੇ ਗ੍ਰੰਥ, ਵਿਦ੍ਵਾਨਾਂ ਦੇ ਵਿਚਾਰ ਦਾ ਲਕ੍ਸ਼੍ਯ ਅਤੇ ਅਮੀਰਾਂ ਦੇ ਪੁਸ੍ਤਕਾਲਿਆਂ ਦਾ ਸ਼੍ਰਿੰਗਾਰ ਹਨ.#ਯੂਰਪ ਵਿੱਚ ਅਰਸਤੂ ਦਾ ਵਿਸ਼ੇਸਣ 'ਵਿਦ੍ਵਾਨੇਸ਼੍ਵਰ' (Master of the wise) ਪ੍ਰਸਿੱਧ ਹੈ. ਇਸ ਦੇ ਗ੍ਰੰਥਾਂ ਦਾ ਉਲਥਾ ਤਕਰੀਬਨ ਯੂਰਪ ਦੀਆਂ ਸਾਰੀਆਂ ਬੋਲੀਆਂ ਵਿੱਚ ਹੋ ਚੁੱਕਾ ਹੈ ਅਤੇ ਯੂਨੀਵਰਸ੍ਟੀਆਂ ਤੇ ਐਕੇਡਿਮੀਆਂ ਦੀਆਂ ਉੱਚ ਪਦਵੀਆਂ ਦੇ ਇਮਤਹਾਨਾਂ ਲਈ ਵਿਦਿ੍ਯਾਰਥੀਆਂ ਨੂੰ ਏਨ੍ਹਾਂ ਦੇ ਪੜ੍ਹਨ ਦੀ ਲੋੜ ਪੈਂਦੀ ਹੈ. ਅਰਸਤੂ ੬੨ ਵਰ੍ਹਿਆਂ ਦੀ ਉਮਰ ਭੋਗਕੇ ਬੀ. ਸੀ. ੩੨੨ ਵਿੱਚ ਸੰਸਾਰ ਤੋਂ ਵਿਦਾ ਹੋਇਆ. "ਬੋਲ ਅਰਸਤੂੰ ਮੰਤ੍ਰ ਵਿਚਰ੍ਯੋ." (ਚਰਿਤ੍ਰ ੨੧੭); ਸੰ. तर्क. ਧਾ- ਬੋਲਣਾ, ਚਮਕਣਾ, ਸ਼ੰਕਾ ਕਰਨਾ, ਹ਼ੁੱਜਤ ਕਰਨਾ। ੨. ਸੰਗ੍ਯਾ- ਵਿਚਾਰ. ਸੋਚ। ੩. ਯੁਕ੍ਤਿ. ਦਲੀਲ. ਚੋਭਵੀਂ ਨੁਕਤਾਚੀਨੀ. "ਤਰਕ ਨਚਾ." (ਧਨਾ ਨਾਮਦੇਵ) ੪. ਸੰ. ਤਰਕ੍ਸ਼ੁ. ਇੱਕ ਪ੍ਰਕਾਰ ਦਾ ਬਘਿਆੜ. ਅੰ. Hyena. "ਕੋਲ ਸਸੇ ਨਕੁਲੇ ਤਰਕੈਂ ਗਨ." (ਗੁਪ੍ਰਸੂ) ੫. ਅ਼. [ترک] ਤ੍ਯਾਗ. "ਦੁਨੀ ਸੁਰਗ ਸੁਖ ਦੇਊ ਤਰਕੋ। ਮਾਨ ਜਿ ਮੋਹ ਲਿਪਾਯ ਨ ਉਰ ਕੋ." (ਨਾਪ੍ਰ) ੬. ਵੈਰਾਗ. ਉਪਰਾਮਤਾ. "ਉਪਜੀ ਤਰਕ ਦਿਗੰਬਰ ਹੋਆ." (ਬਿਲਾ ਅਃ ਮਃ ੪) ੭. ਹਿੰ. ਅਨੁ. ਤੜਾਕਾ. ਟੁੱਟਣ ਦੀ ਧੁਨਿ. "ਤਰਕੀ ਹੈ ਤਨੀ." (ਕ੍ਰਿਸਨਾਵ) ਜਾਮੇ ਦੀ ਤਣੀ ਤੜਕੀ.
Source: Mahankosh

Shahmukhi : ترک

Parts Of Speech : noun, masculine

Meaning in English

reasoning, argument, logic, rationale, debating point
Source: Punjabi Dictionary

TARK

Meaning in English2

s. f, Forsaking, abandoning, leaving.
Source:THE PANJABI DICTIONARY-Bhai Maya Singh