ਤਰੁਣ ਦਲ
tarun thala/tarun dhala

Definition

ਜਦ ਖਾਲਸੇ ਦਾ ਦਲ ਬਹੁਤ ਵਧ ਗਿਆ, ਤਦ ਸੰਮਤ ੧੭੯੧ ਵਿੱਚ ਵਿਚਾਰਵਾਨ ਸਿੰਘਾਂ ਨੇ ਆਪਣੇ ਦੋ ਜਥੇ ਕ਼ਾਇਮ ਕੀਤੇ. ਚਾਲੀ ਵਰ੍ਹੇ ਤੋਂ ਘੱਟ ਉਮਰ ਵਾਲੇ ਸਿੰਘਾਂ ਦੇ ਦਲ ਦਾ ਨਾਮ ਤਰੁਣ ਦਲ ਅਤੇ ਇਸ ਤੋਂ ਵਡੀ ਉਮਰ ਵਾਲੇ ਸਿੰਘਾਂ ਦੇ ਟੋਲੇ ਦਾ ਨਾਮ ਵ੍ਰਿੱਧ ਦਲ ਰੱਖਿਆ, ਅਤੇ ਇਸ ਦੇ ਪ੍ਰਧਾਨ ਸਰਦਾਰ ਨਵਾਬ ਕਪੂਰ ਸਿੰਘ, ਜੱਸਾਸਿੰਘ, ਥਰਾਜਸਿੰਘ ਆਦਿਕ ਹੋਏ.#ਤਰੁਣ ਦਲ ਦੇ ਅੱਗੇ ਪੰਜ ਜਥੇ ਥਾਪੇ ਗਏ-#ੳ- ਜਥਾ ਸ਼ਹੀਦਾਂ ਦਾ, ਜਿਸ ਵਿੱਚ ਦੀਪਸਿੰਘ, ਨੱਥਾਸਿੰਘ, ਗੁਰਬਖ਼ਸ਼ਸਿੰਘ ਆਦਿਕ ਸਰਦਾਰ ਸਨ.#ਅ- ਅਮ੍ਰਿਤਸਰੀਆਂ ਦਾ ਜਥਾ, ਜਿਸ ਵਿੱਚ ਪ੍ਰੇਮ ਸਿੰਘ, ਧਰਮਸਿੰਘ ਜਥੇਦਾਰ ਸਨ.#ੲ- ਡੱਲੇਵਾਲੀਆਂ ਦਾ ਜਥਾ, ਜਿਸ ਵਿੱਚ ਦਸੌਂਧਾ ਸਿੰਘ ਗਿੱਲ, ਫਤੇਸਿੰਘ ਭਗਤੂ ਕਾ, ਕਰਮਸਿੰਘ, ਗੁਰਦਯਾਲੁਸਿੰਘ ਡੱਲੇਵਾਲੇ ਜਥੇਦਾਰ ਸਨ.#ਸ- ਬਾਬੇ ਕਾਨ੍ਹਸਿੰਘ ਦਾ ਜਥਾ, ਜਿਸ ਵਿੱਚ ਮੀਰੀ ਸਿੰਘ ਭੱਲਾ, ਹਰੀ ਸਿੰਘ ਢਿੱਲੋਂ, ਬਾਘਸਿੰਘ ਹੱਲੋਵਾਲੀਆ ਸਨ.#ਹ- ਮਜਹਬੀਆਂ ਦਾ ਜਥਾ, ਜਿਸ ਵਿੱਚ ਬੀਰ ਸਿੰਘ, ਜਿਉਣਸਿੰਘ, ਮਦਨਸਿੰਘ, ਅਮਰਸਿੰਘ ਮਜਹਬੀ ਸਰਦਾਰ ਸਨ.
Source: Mahankosh