Definition
ਇਸ ਨਾਮ ਦੇ ਅਨੇਕ ਗ੍ਰਾਮ ਹਨ, ਪਰ ਸਿੱਖ ਇਤਿਹਾਸ ਵਿੱਚ ਦੋ ਬਹੁਤ ਪ੍ਰਸਿੱਧ ਹਨ:-#੧. "ਰਾਇਭੋਇ ਕੀ ਤਲਵੰਡੀ," ਜਿਸ ਦਾ ਪਹਿਲਾ ਨਾਮ ਰਾਇਪੁਰ ਸੀ ਅਤੇ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੋਣ ਕਰਕੇ ਹੁਣ ਨਨਕਾਨਾ ਜਾਂ ਨਾਨਕਿਆਨਾ¹ (ਨਾਨਕ- ਅਯਨ) ਪ੍ਰਸਿੱਧ ਹੈ. ਇਹ ਜਿਲਾ ਸ਼ੇਖੂਪਰਾ ਵਿੱਚ ਹੈ. ਦੇਖੋ, ਨਾਨਕਿਆਨਾ।#੨. ਰਿਆਸਤ ਪਟਿਆਲੇ ਦੀ ਨਜਾਮਤ ਬਰਨਾਲੇ ਵਿੱਚ "ਸਾਬੋ ਕੀ ਤਲਵੰਡੀ," ਜਿਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਕਈ ਮਹੀਨੇ ਵਿਰਾਜੇ ਹਨ. ਇਸ ਦਾ ਨਾਮ ਦਮਦਮਾ ਸਾਹਿਬ (ਗੁਰੂ ਕੀ ਕਾਸ਼ੀ) ਪ੍ਰਸਿੱਧ ਹੈ. ਦੇਖੋ, ਦਮਦਮਾ.
Source: Mahankosh