ਤਿਮਰ
timara/timara

Definition

ਸੰ. तिमिर. ਸੰਗ੍ਯਾ- ਅੰਧੇਰਾ। ੨. ਅੱਖਾਂ ਦਾ ਇੱਕ ਰੋਗ, ਜਿਸ ਤੋਂ ਧੁੰਧਲਾ ਦਿਖਾਈ ਦਿੰਦਾ ਹੈ ਅਥਵਾ ਕੁਝ ਭੀ ਨਜਰ ਨਹੀਂ ਆਉਂਦਾ. ਦੇਖੋ, ਉੱਲ, ਅੰਧਨੇਤ੍ਰਾ ਅਤੇ ਮੋਤੀਆਬਿੰਦ। ੩. ਭਾਵ ਅਗ੍ਯਾਨ. ਵਿਵੇਕਦ੍ਰਿਸ੍ਟਿ ਦਾ ਅਭਾਵ. "ਨਯਨ ਕੇ ਤਿਮਰ ਮਿਟਹਿ ਖਿਨੁ." (ਸਵੈਯੇ ਮਃ ੪. ਕੇ) "ਤਿਮਰ ਅਗਿਆਨ ਅੰਧੇਰੁ ਚੁਕਾਇਆ." (ਵਾਰ ਬਿਲਾ ਮਃ ੩) "ਤਿਮਰ ਅਗਿਆਨੁ ਗਵਾਇਆ ਗੁਰਗਿਆਨੁ ਅੰਜਨੁ ਗੁਰਿ ਪਾਇਆ ਰਾਮ." (ਵਡ ਛੰਤ ਮਃ ੪) ੪. ਦੇਖੋ, ਤੇਜਬਲ.
Source: Mahankosh

TIMAR

Meaning in English2

s. m, Corrupted from the Sanskrit word Tímír. Darkness, obscurity.
Source:THE PANJABI DICTIONARY-Bhai Maya Singh