ਤਿਲਗੰਜੀ
tilaganjee/tilaganjī

Definition

ਪਾਲੀਪੁਰੰ (Paliport) ਮਦਰਾਸ ਦੇ ਇ਼ਲਾਕ਼ੇ ਸਮੁੰਦਰ ਦੇ ਕਿਨਾਰੇ ਗੁਰੂ ਨਾਨਕਦੇਵ ਦਾ ਪਵਿਤ੍ਰ ਅਸਥਾਨ. ਇੱਥੇ ਸਿੱਧਾਂ ਨੇ ਇਹ ਪਰਖਣ ਲਈ ਕਿ ਗੁਰੂ ਨਾਨਕ ਜੀ ਦੀ ਵਰਤਾਕੇ ਛਕਣ ਦੀ ਰੀਤਿ ਕੇਹੀ ਹੈ, ਇੱਕ ਤਿਲ ਭੇਟਾ ਕੀਤਾ. ਗੁਰੂ ਸਾਹਿਬ ਨੇ ਤਿਲ ਨੂੰ ਘੋਟਕੇ ਜਲ ਵਿੱਚ ਮਿਲਾਕੇ ਸਭ ਨੂੰ ਵਰਤਾ ਦਿੱਤਾ.
Source: Mahankosh