ਤਿਲੰਗ
tilanga/tilanga

Definition

ਸੰ. तैलङ्ग- ਤੈਲੰਗ. ਇਸ ਦਾ ਨਾਮ ਸੰਸਕ੍ਰਿਤ ਗ੍ਰੰਥਾਂ ਵਿੱਚ ਤ੍ਰਿਕਲਿੰਗ ਅਤੇ ਤ੍ਰਿਲਿੰਗ ਭੀ ਹੈ. ਇੱਕ ਦੱਖਣੀ ਦੇਸ਼ ਜੋ ਸ਼੍ਰੀਸ਼ੈਲ ਤੋਂ ਚੋਲ ਰਾਜ੍ਯ ਦੇ ਮੱਧ ਤੀਕ ਹੈ. ਇਸ ਨਾਮ ਦਾ ਕਾਰਣ ਇਹ ਹੈ ਕਿ ਇਸ ਵਿੱਚ ਸ਼੍ਰੀਸ਼ੈਲ, ਕਾਲੇਸ਼੍ਵਰ ਅਤੇ ਭੀਮੇਸ਼੍ਵਰ ਨਾਮਕ ਤਿੰਨ ਪਹਾੜ ਹਨ, ਜਿਨ੍ਹਾਂ ਉੱਪਰ ਤਿੰਨ ਸ਼ਿਵਲਿੰਗ ਹਨ। ੨. ਬਿਲਾਵਲ ਠਾਟ ਦਾ ਇੱਕ ਔੜਵ ਰਾਗ. ਇਸ ਵਿੱਚ ਰਿਸਭ ਅਤੇ ਧੈਵਤ ਵਰਜਿਤ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਨਿਸਾਦ ਅਤੇ ਪੰਚਮ ਦੀ ਇਸ ਵਿੱਚ ਸੰਗਤਿ ਹੈ. ਵਾਦੀ ਸੁਰ ਗਾਂਧਾਰ ਅਤੇ ਨਿਸਾਦ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ.#ਆਰੋਹੀ- ਸ ਗ ਮ ਪ ਨ ਸ.#ਅਵਰੋਹੀ- ਸ ਨ ਪ ਮ ਗ ਸ.#ਕਿਤਨਿਆਂ ਨੇ ਇਸ ਵਿੱਚ ਧੈਵਤ ਸੁਰ ਲਾਕੇ ਸਾੜਵ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਚੌਦਵਾਂ ਨੰਬਰ ਹੈ.
Source: Mahankosh

Shahmukhi : تِلنگ

Parts Of Speech : noun, masculine

Meaning in English

a measure in Indian classical music
Source: Punjabi Dictionary