ਤੀਨ ਬਾਰ ਪਤਿ ਪਦ
teen baar pati patha/tīn bār pati padha

Definition

ਦੇਵ ਸਬਦ ਕਹੁ ਆਦਿ ਬਖਾਨਹੁ। ਨ੍ਰਿਪ ਪਦ ਤੀਨ ਬਾਰ ਪੁਨ ਠਾਨਹੁ। ਸਤ੍ਰ ਸਬਦ ਕੋ ਬਹੁਰ ਭਣਿੱਜੈ। ਨਾਮ ਤੁਪਕ ਕੇ ਸਭ ਲਹਿ ਲਿੱਜੈ। (ਸਨਾਮਾ) ਦੇਵ ਨ੍ਰਿਪ ਨ੍ਰਿਪ ਨ੍ਰਿਪ ਸਤ੍ਰ. ਦੇਵਰਾਜ ਇੰਦ੍ਰ, ਉਸ ਦਾ ਸ੍ਵਾਮੀ ਕਸ਼੍ਯਪ, ਕਸ਼੍ਯਪ ਦੀ ਪ੍ਰਜਾ ਦਾ ਸ੍ਵਾਮੀ ਯੋਧਾ, ਉਸ ਦੀ ਵੈਰਣ ਬੰਦੂਕ. ਦੇਖੋ, ਸਸਤ੍ਰ ਨਾਮਮਾਲਾ ਸ਼ਬਦ.
Source: Mahankosh