ਤੀਰਥੰਕਰ
teerathankara/tīradhankara

Definition

ਸੰ. तीर्थंकर. ਜੋ ਤੀਰ੍‍ਥ (ਸ਼ਾਸਤ੍ਰ) ਨੂੰ ਕਰੇ (ਰਚੇ). ਸ਼ਾਸਤ੍ਰ ਕਰਤਾ. ਜੈਨਮਤ ਦਾ ਰਿਖੀ. ਹਿੰਦੂਆਂ ਦੇ ੨੪ ਅਵਤਾਰਾਂ ਵਾਂਙ ਜੈਨੀਆਂ ਨੇ ਭੀ ਆਪਣੇ ਚੌਵੀਹ ਤੀਰਥੰਕਰ ਮੰਨੇ ਹਨ. ਵੀਤ ਗਈ ਉਤਸਰਪਿਣੀ ਵਿੱਚ ਇਹ ੨੪ ਤੀਰਥੰਕਰ ਹੋਏ ਹਨ:-#ਸ਼੍ਰੀਨਿਵਾਸ, ਸਾਗਰ, ਮਹਾਸਾਧੁ, ਵਿਮਲਪ੍ਰਭੁ, ਸ਼੍ਰੀਧਰ, ਸੁਦੱਤ, ਅਮਲਪ੍ਰਭ, ਉੱਧਰ, ਅੰਗਿਰ, ਸੰਮਤਿ, ਸਿੰਧੁਨਾਥ, ਕੁਸੁਮਾਂਜਲਿ, ਸ਼ਿਵਗਣ, ਉਤਸਾਹ, ਗ੍ਯਾਨੇਸ਼੍ਵਰ, ਪਰਮੇਸ਼੍ਵਰ, ਵਿਮਲੇਸ਼੍ਵਰ, ਯਸ਼ੋਧਰ, ਕ੍ਰਿਸਨਮਤਿ, ਗ੍ਯਾਨਮਤਿ, ਸ਼ੁੱਧਮਤਿ, ਸ਼੍ਰੀਭਦ੍ਰ, ਅਤਿਕ੍ਰਮ ਅਤੇ ਸ਼ਾਂਤਿ.#ਵਰਤਮਾਨ ਅਵਸਰਪਿਣੀ ਦੇ ਆਰੰਭ ਵਿੱਚ ਇਹ ੨੪ ਤੀਰਥੰਕਰ ਹੋਏ ਹਨ-#ਰਿਸਭਦੇਵ, ਅਜਿਤਨਾਥ, ਸੰਭਵਨਾਥ, ਅਭਿਨੰਦਨਨਾਥ, ਸਮਤਿਨਾਥ, ਪਦਮਪ੍ਰਭ, ਸੁਪਾਰ੍‍ਸ਼੍ਵਨਾਥ, ਚੰਦ੍ਰਪ੍ਰਭ, ਪ੍ਰਸ੍ਪਦੰਤ, ਸ਼ੀਤਲਨਾਥ, ਸ਼੍ਰੇਯਾਂਸਨਾਥ, ਵਾਸਪੂਜ੍ਯ ਸ੍ਵਾਮੀ, ਵਿਮਲਨਾਥ, ਅਨੰਤਨਾਥ, ਧਰਮਨਾਥ, ਸ਼ਾਂਤਿਨਾਥ, ਕੁੰਥਨਾਥ, ਅਮਰਨਾਥ, ਮੱਲਿਨਾਥ, ਮੁਨਿਸ਼ਵਤ ਨਾਥ, ਨਮਿਨਾਥ, ਨੇਮਿਨਾਥ, ਪਾਰ੍‍ਸ਼੍ਵਨਾਥ, ਅਤੇ ਮਹਾਵੀਰ ਸ੍ਵਾਮੀ.#ਤੀਰਥੰਕਰਾਂ ਦੇ ਰੰਗ ਅਤੇ ਚਿੰਨ੍ਹ ਵੱਖੋ ਵੱਖ ਹੁੰਦੇ ਹਨ, ਜਿਵੇਂ ਰਿਸਭਦੇਵ ਦਾ ਬੈਲ ਦਾ ਚਿੰਨ੍ਹ ਸੰਭਵਦੇਵ ਦਾ ਘੋੜੇ ਦਾ ਚਿੰਨ੍ਹ ਹੈ. ਐਸੇ ਹੀ ਕਮਲ, ਕੱਛੂ, ਗੈਂਡਾ ਆਦਿ ਦੇ ਜੁਦੇ ਜੁਦੇ ਨਿਸ਼ਾਨ ਤੀਰਥੰਕਰਾਂ ਦੇ ਹਨ.#ਇਨ੍ਹਾਂ ਤੀਰਥੰਕਰਾਂ ਦੇ ਕ਼ੱਦ ਅਤੇ ਉਮਰ ਯਥਾਕ੍ਰਮ ਸਮੇਂ ਅਨੁਸਾਰ ਘਟਦੇ ਰਹਿਂਦੇ ਹਨ. ਇਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਅਤੇ ਅੰਤਿਮ ਦੇਵਤਾ ਦਾ ਵ੍ਰਿੱਤਾਂਤ ਦੇਖਣ ਤੋਂ ਬਾਕੀ ਸਾਰਿਆਂ ਦਾ ਪਤਾ ਲਗ ਸਕਦਾ ਹੈ.#ਇਕ੍ਸ਼੍‌ਵਾਕੁ ਦੀ ਵੰਸ਼ ਵਿੱਚ ਨਾਭਿ ਦਾ ਪੁਤ੍ਰ, "ਰਿਸਭ" "ਮਰੁਦੇਵੀ" ਦੇ ਉਦਰ ਤੋਂ ਅਵਧ ਪੁਰੀ ਵਿੱਚ ਜਨਮਿਆ ਸੀ. ਇਹ ਤੀਰਥੰਕਰ ਬਸੰਤੀ ਰੰਗ ਧਾਰਨ ਕਰਦਾ ਹੈ ਅਤੇ ਬੈਲ ਦਾ ਚਿੰਨ੍ਹ ਹੈ. ਇਸ ਦਾ ਕੱਦ ੫੦੦ ਬਾਂਸ¹ ਉੱਚਾ ਸੀ, ਅਤੇ ਇਸ ਨੇ ੮, ੪੦੦, ੪੦੦ ਵਰ੍ਹੇ ਉਮਰ ਭੋਗੀ ਜਦ ਇਹ ਰਾਜਗੱਦੀ ਤੇ ਬੈਠਾ ਤਾਂ ਇਹ ੨, ੦੦੦, ੦੦੦ ਵਰ੍ਹਿਆਂ ਦਾ ਸੀ. ਰਿਸਭ ਨੇ ੧੦੦, ੦੦੦ ਵਰ੍ਹੇ ਤਪ ਕੀਤਾ, ਜਿਸ ਕਾਰਣ ਇਹ ਦੇਵਤਾ ਹੋਣ ਦਾ ਅਧਿਕਾਰੀ ਹੋਇਆ.#ਮਹਾਵੀਰ ਸਭ ਤੋਂ ਪਿਛਲਾ, ਪਰ ਸਭ ਤੋਂ ਮਸ਼ਹੂਰ ਦੇਵਤਾ ਹੈ. ਇਸ ਨੂੰ 'ਸੰਤ' ਭੀ ਆਖਦੇ ਹਨ. ਇਸ ਦੀ ਮੂਰਤਿ ਸੁਨਹਿਰੀ ਰੰਗ ਦੀ ਹੈ ਅਤੇ ਸ਼ੇਰ ਇਸ ਦਾ ਚਿੰਨ੍ਹ ਹੈ. ਜਦ ਇਸ ਦੀ ੨੮ ਵਰ੍ਹੇ ਦੀ ਉਮਰ ਹੋਈ ਤਾਂ ਇਸ ਦਾ ਪਿਤਾ ਮਰ ਗਿਆ. ਉਸ ਤੋਂ ਪਿੱਛੋਂ ਦੋ ਵਰ੍ਹੇ ਇਸ ਨੇ ਰਾਜ ਕੀਤਾ, ਫੇਰ ਰਾਜਪਾਟ ਛੱਡਕੇ ਤਪ ਵਿੱਚ ਲੱਗ ਗਿਆ ਅਤੇ ੭੨ ਵਰ੍ਹੇ ਦੀ ਉਮਰ ਵਿੱਚ ਸੰਸਾਰ ਦੇ ਦੁੱਖਾਂ ਤੋਂ ਰਹਿਤ ਹੋਕੇ ਮੁਕ੍ਤ ਹੋ ਗਿਆ. ਮਹਾਵੀਰ (ਅਥਵਾ ਵਰਧਮਾਨ) ਈ਼ਸਵੀ ਸਨ ਤੋਂ ੪੩੭ ਵਰ੍ਹੇ ਪਹਿਲਾਂ ਹੋਇਆ ਹੈ.
Source: Mahankosh

Shahmukhi : تیرتھنکر

Parts Of Speech : noun, masculine

Meaning in English

Jain prophet
Source: Punjabi Dictionary