ਤੁਝੈ
tujhai/tujhai

Definition

ਸਰਵ- ਤੈਨੂੰ. ਤੇਰੇ ਕੋ. "ਤੁਝੈ ਨ ਲਾਗੈ ਤਾਤਾ ਝੋਲਾ." (ਗਉ ਮਃ ੫) ੨. ਤੁਝ ਮੇਂ. ਤੇਰੇ ਵਿੱਚ. "ਗੁਰਮੁਖਿ ਨਾਮ ਧਿਆਇ ਤੁਝੈ ਸਮਾਇਆ." (ਵਾਰ ਮਲਾ ਮਃ ੧) ੩. ਤੇਥੋਂ. ਤੇਰੇ. "ਤੁਝੈ ਬਿਨਾ ਹਉ ਕਿਤਹੀ ਨ ਲੇਖੈ." (ਮਾਰੂ ਸੋਲਹੇ ਮਃ ੫)
Source: Mahankosh