ਤੁਰਦੇ ਕਉ ਤੁਰਦਾ ਮਿਲੈ
turathay kau turathaa milai/turadhē kau turadhā milai

Definition

ਉਡਤੇ ਕਉ ਉਡਤਾ। ਜੀਵਤੇ ਕਉ ਜੀਵਤਾ ਮਿਲੈ, ਮੂਏ ਕਉ ਮੂਆ." (ਵਾਰ ਸੂਹੀ ਮਃ ੨) ਭਾਵ- ਹਮ ਜਿਨਸਾਂ ਦਾ ਆਪੋ ਵਿੱਚੀ ਮੇਲ ਹੁੰਦਾ ਹੈ. ਜੀਵਤੇ ਦਾ ਅਰਥ ਗ੍ਯਾਨਵਾਨ ਅਤੇ ਮੂਆ ਦਾ ਅਰਥ ਅਗ੍ਯਾਨੀ ਹੈ.#ਸਾਂਪ੍ਰਦਾਈ ਗ੍ਯਾਨੀ ਇਸ ਦਾ ਅਰਥ ਕਰਦੇ ਹਨ- ਤੁਰਦਾ (ਪਾਣੀ) ਪਾਣੀ ਨਾਲ ਮਿਲ ਜਾਂਦਾ ਹੈ, ਉਡਤਾ (ਪੌਣ) ਪੌਣ ਨਾਲ, ਜੀਵਤਾ (ਅਗਨਿ) ਅਗਨਿ ਨਾਲ, ਮੂਆ (ਪ੍ਰਿਥਿਵੀ) ਪ੍ਰਿਥਿਵੀ ਨਾਲ. ਅਰਥਾਤ ਦੇਹ ਦੇ ਤੱਤ, ਮੂਲ ਕਾਰਣ ਤੱਤਾਂ ਵਿੱਚ ਸਮਾ ਜਾਂਦੇ ਹਨ.
Source: Mahankosh