ਤੁੰਗਭਦ੍ਰਾ
tungabhathraa/tungabhadhrā

Definition

ਦੱਖਣ ਦੀ ਇੱਕ ਨਦੀ, ਜੋ ਸਹ੍ਯ ਪਹਾੜ ਤੋਂ ਨਿਕਲਕੇ ਕ੍ਰਿਸਨਾ ਨਦੀ ਵਿੱਚ ਮਿਲਦੀ ਹੈ. ਤੁੰਗ ਅਤੇ ਭਦ੍ਰਾ ਨਦੀਆਂ ਦੇ ਮਿਲਾਪ ਤੋਂ ਬਣਨ ਕਾਰਣ ਤੁੰਗਭਦ੍ਰਾ ਸੰਗ੍ਯਾ ਹੋਈ ਹੈ. ਇਸ ਦੀ ਲੰਬਾਈ ੨੦੦ ਮੀਲ ਹੈ. ਇਸ ਨਦੀ ਵਿੱਚ ਨਾਕੂ (ਮਗਰਮੱਛ) ਬਹੁਤ ਪਾਏ ਜਾਂਦੇ ਹਨ. ਆਯੁਰਵੇਦ ਵਿੱਚ ਇਸ ਦਾ ਪਾਣੀ ਗੁਣਕਾਰੀ ਲਿਖਿਆ ਹੈ.
Source: Mahankosh