ਤੇਤੀਸ ਕੋਟਿ
taytees koti/tētīs koti

Definition

ਤੇਤੀਸ ਕੋਟਿ ਦੇਵਤਾ. ਤ੍ਰਯਃ ਤ੍ਰਿੰਸ਼ਤ ਕੋਟਿ ਦੇਵ. "ਚਉਰਾਸੀਹ ਸਿਧ, ਬੁਧ, ਤੇਤੀਸ ਕੋਟਿ, ਮੁਨਿਜਨ." (ਧਨਾ ਮਃ ੪) "ਤੇਤੀਸ ਕਰੋੜੀ ਦਾਸ ਤੁਮਾਰੇ." (ਆਸਾ ਅਃ ਮਃ ੩) ਤੇਤੀਸ ਕੋਟਿ ਦਾ ਭਾਵ ਤੇਤੀਸ ਭੇਦ ਹੈ. ਸੰਸਕ੍ਰਿਤ ਗ੍ਰੰਥਾਂ ਵਿੱਚ ਇਹ ਤੇਤੀਸ ਕੋਟਿ ਦੇਵ ਹਨ:-#ਅੱਠ ਵਸੁ, ਗ੍ਯਾਰਾਂ ਰੁਦ੍ਰ, ਬਾਰਾਂ ਆਦਿਤ੍ਯ, ਇੰਦ੍ਰ ਅਤੇ ਪ੍ਰਜਾਪਤਿ. ਰਾਮਾਇਣ ਵਿੱਚ ਇੰਦ੍ਰ ਅਤੇ ਪ੍ਰਜਾਪਤਿ ਦੀ ਥਾਂ ਅਸ਼੍ਵਿਨੀ ਕੁਮਾਰ ਗਿਣੇ ਹਨ. ਦੇਖੋ, ਵੈਦਿਕ ਦੇਵਤੇ.
Source: Mahankosh