ਤੋਲ
tola/tola

Definition

ਸੰ. ਸੰਗ੍ਯਾ- ਛਿਆਨਵੇ (੯੬) ਰੱਤੀਭਰ ਵਜ਼ਨ. ਤੋਲਾ। ੨. ਸੰ. ਤੋਲ. ਤਰਾਜੂ. ਤੱਕੜੀ। ੩. ਵਜ਼ਨ. ਭਾਰ ਦਾ ਮਾਨ.#ਸ਼ਾਰੰਗਧਰ ਵਿੱਚ ਤੇਲ ਇਸ ਤਰਾਂ ਹੈ:-#੩੦ ਪ੍ਰਮਾਣੁ ਦਾ ਤ੍ਰਸਰੇਣੁ (ਅਥਵਾ ਵੰਸ਼ੀ).#੬. ਤ੍ਰਸਰੇਣੁ ਦਾ ਮਰੀਚਿ.#੬. ਮਰੀਚਿ ਦਾ ਰਾਈ.#੩. ਰਾਈ ਸਰ੍ਸਪ.#੮. ਸਰ੍ਸਪ ਦਾ ਜੌਂ (ਯਵ).#੪. ਜੌਂ ਦੀ ਗੁੰਜਾ (ਰੱਤੀ).#੬. ਗੁੰਜਾ ਦਾ ਮਾਸ਼ਾ. ਮਾਸ਼ੇ ਦਾ ਨਾਉਂ "ਹੇਮ" ਅਤੇ "ਧਾਨ੍ਯਕ" ਭੀ ਹੈ.#ਕਈਆਂ ਨੇ ਅੱਠ ਖ਼ਸ਼ਖ਼ਾਸ਼ ਦੀ ਰਾਈ, ਚਾਰ ਰਾਈ ਦਾ ਚਾਵਲ, ਅੱਠ ਚਾਵਲ ਦੀ ਰੱਤੀ, ਅੱਠ ਰੱਤੀ ਦਾ ਮਾਸ਼ਾ, ਗ੍ਯਾਰਾਂ ਮਾਸ਼ੇ ਦਾ ਤੋਲਾ, ਦੋ ਤੋਲੇ ਦੀ ਸਰਸਾਹੀ, ਦੋ ਸਰਸਾਹੀ ਦਾ ਅੱਧ ਪਾ, ਦੋ ਅੱਧ ਪਾ ਦਾ ਪਾਈਆ, ਚਾਰ ਪਾਉ ਦਾ ਸੇਰ, ਪੰਜ ਸੇਰ ਦੀ ਪੰਜਸੇਰੀ, ਦ ਪੰਜਸੇਰੀ ਦੀ ਧੜੀ, ਦੋ ਧੜੀ ਦਾ ਧੌਣ (ਅਰ੍‍ਧਮਨ), ਦੋ ਧੌਣ ਦਾ ਮਣ, ਅਤੇ ਪੰਜ ਮਣ ਦਾ ਭਾਰ ਲਿਖਿਆ ਹੈ.#ਭਾਈ ਗੁਰਦਾਸ ਜੀ ਲਿਖਦੇ ਹਨ:-#ਏਕ ਮਨ ਆਠ ਖੰਡ ਖੰਡ ਖੰਡ ਪਾਂਚ ਟੂਕ,#ਟੂਕ ਟੂਕ ਚਾਰੁ ਫਾਰਿ ਫਾਰ ਦੋਇ ਫਾਰ ਹੈ.#ਤਾਹੂ ਤੇ ਪਈਸੇ ਔ ਪਈਸਾ ਏਕ ਪਾਂਚ ਟਾਂਕ,#ਟਾਂਕ ਟਾਂਕ ਮਾਸੇ ਚਾਰ ਅਨਿਕ ਪ੍ਰਕਾਰ ਹੈ.#ਮਾਸਾ ਏਕ ਆਠ ਰੱਤੀ ਰੱਤੀ ਆਠ ਚਾਵਰ ਕੀ,#ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ.#ਪੁਰ ਪੁਰ ਪੂਰ ਰਹੇ ਸਕਲ ਸੰਸਾਰ ਵਿਖੈ,#ਵਸ ਆਵੈ ਕੈਸੋ ਜਾਂਕੋ ਏਤੋ ਵਿਸਤਾਰ ਹੈ. (ਭਾਗੁ ਕ)#ਇਸ ਕਬਿੱਤ ਵਿੱਚ "ਮਨ" ਸ਼ਬਦ ਦੋ ਅਰਥ ਰਖਦਾ ਹੈ- ਦਿਲ ਅਤੇ ਚਾਲੀ ਸੇਰ ਤੋਲ. ਅੱਠ ਖੰਡ- ਅੱਠ ਪੰਜਸੇਰੀਆਂ. ਪੰਚ ਟੂਕ- ਪੰਜ ਸੇਰ. ਚਾਰ ਫਾੜ- ਚਾਰ ਪਾਈਏ. ਐਸੇ ਹੀ ਅੱਧ ਪਾ, ਸਰਸਾਹੀ, ਟਾਂਕ, ਮਾਸਾ, ਰੱਤੀ, ਚਾਵਲ ਆਦਿ ਜਾਣੋ.#ਇਸ ਸਮੇਂ ਪ੍ਰਚਲਿਤ ਤੋਲ ਇਹ ਹੈ-#੮. ਚਾਵਲ, ਰੱਤੀ.#੮. ਰੱਤੀ, ਮਾਸ਼ਾ.#੧੨ ਮਾਸ਼ੇ, ਤੋਲਾ.#੫. ਤੋਲਾ, ਛਟਾਂਕ.#੪. ਛਟਾਂਕ, ਪਾਵ (ਪਾਈਆ).#੧੬ ਛਟਾਂਕ, ਸੇਰ.#੪੦ ਸੇਰ, ਮਨ.
Source: Mahankosh

Shahmukhi : تول

Parts Of Speech : noun, masculine

Meaning in English

weight; weighing, weighing point
Source: Punjabi Dictionary

TOL

Meaning in English2

s. m. (K.), ) a big bundle.
Source:THE PANJABI DICTIONARY-Bhai Maya Singh