ਤ੍ਰਿਹੁਦਸ
trihuthasa/trihudhasa

Definition

ਸੰ. ਤ੍ਰਯੋਦਸ਼. ਤੇਰਾਂ. ਤੇਰਹ- ੧੩. "ਤ੍ਰਿਹੁਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ." (ਗੂਜ ਅਃ ਮਃ ੧) ਚੋਰ ਰੂਪ ਤਿੰਨ ਗੁਣ ਅਤੇ ਦਸ ਵਿਸਯ ਵਿਕਾਰਾਂ ਤੋਂ ਜੋ ਆਪਣੇ ਮਾਲ ਨੂੰ ਬਚਾਕੇ ਰੱਖੇ। ੨. ਸੰ. त्रिदश- ਤ੍ਰਿਦਸ਼. ਸੰਗ੍ਯਾ- ਤਿੰਨ ਤਾਪਾਂ ਨੂੰ ਡਸਣਵਾਲਾ ਦੇਵਤਾ. ਸੁਰ. ਤ੍ਰਿਦਸ਼ਮਾਲ. ਦੈਵੀਸੰਪੱਤਿ.
Source: Mahankosh