ਥੇਹੁ
thayhu/dhēhu

Definition

ਸੰਗ੍ਯਾ- ਉਜੜੇ ਹੋਏ ਪਿੰਡ ਦਾ ਥਾਂ. ਵੈਰਾਨ ਹੋਇਆ ਨਗਰ। ੨. ਨਗਰ. ਪਿੰਡ. ਇਸ ਦਾ ਮੂਲ ਫ਼ਾਰਸੀ ਦੇਹ ਹੈ. "ਉਜੜ ਥੇਹੁ ਵਸਾਇਓ." (ਸ੍ਰੀ ਮਃ ੫. ਪੈਪਾਇ) ਵਿਕਾਰਾਂ ਦਾ ਤਬਾਹ ਕੀਤਾ ਸ਼ਰੀਰ ਨਗਰ, ਸ਼ੁਭਗੁਣਾਂ ਨਾਲ ਆਬਾਦ ਕੀਤਾ ਹੈ. "ਗੁਰਿ ਸਚੈ ਬਧਾ ਥੇਹੁ." (ਵਾਰ ਸੋਰ ਮਃ ੪) "ਮਾਲੁ ਖਜਾਨਾ ਥੇਹੁ ਘਰੁ." (ਗਉ ਮਃ ੫) ੩. ਅਸਥਾਨ. ਠਿਕਾਣਾ. "ਨਿਹਚਲੁ ਤੁਧ ਥੇਹੁ." (ਵਾਰ ਜੈਤ) ੪. ਸ੍‌ਥਿਤਿ. ਕ਼ਾਇਮੀ. "ਚਾਰ ਦਿਹਾੜੈ ਥੇਹੁ." (ਭਾਗੁ)
Source: Mahankosh