Definition
ਇਹ ਬਾਬਾ ਪ੍ਰਿਥੀਚੰਦ ਜੀ ਦੀ ਵੰਸ਼ ਵਿੱਚ ਵਡੇ ਪ੍ਰਤਾਪੀ ਅਤੇ ਕਰਨੀ ਵਾਲੇ ਹੋਏ ਹਨ. ਰਿਆਸਤ ਪਟਿਆਲੇ ਨੇ ਇਨ੍ਹਾਂ ਨੂੰ ਪਿੰਡ ਕਪਿਆਲ ਅਤੇ ਬਟਰਿਆਨਾ ਜਾਗੀਰ ਵਿੱਚ ਦਿੱਤੇ. ਆਪ ਦਾ ਨਿਵਾਸ ਘਰਾਚੋਂ (ਨਜਾਮਤ ਭਵਾਨੀਗੜ੍ਹ) ਵਿੱਚ ਸੀ. ਸੰਮਤ ੧੮੭੨ ਵਿੱਚ ਦੱਖਣੀਰਾਇ ਜੀ ਦਾ ਦੇਹਾਂਤ ਹੋਇਆ. ਆਪ ਦੀ ਔਲਾਦ ਹੁਣ ਘਰਾਚੋਂ ਰਹਿਂਦੀ ਹੈ. ਇਸ ਵੰਸ਼ ਵਿੱਚ ਤਿਲੋਕਰਾਮ ਜੀ ਉਦਾਸੀ ਸਾਧੂ ਵਡੇ ਵਿਦ੍ਵਾਨ ਹੋਏ ਹਨ, ਜਿਨ੍ਹਾਂ ਨੇ ਵਿਦ੍ਯਾ ਦਾ ਸਦਾਵ੍ਰਤ ਲਗਾ ਰੱਖਿਆ ਸੀ. ਇਨ੍ਹਾਂ ਦੀ ਮੰਡਲੀ ਵਿੱਚ ਬਹੁਤ ਵਿਦ੍ਯਾਰਥੀ ਰਿਹਾ ਕਰਦੇ ਸਨ.#ਦੱਖਣੀਰਾਇ ਜੀ ਦੀ ਵੰਸ਼ਾਵਲੀ ਇਉਂ ਹੈ:-:#ਗੁਰੂ ਰਾਮਦਾਸ ਜੀ#।#ਬਾਬਾ ਪ੍ਰਿਥੀਚੰਦ ਜੀ#।#ਮਿਹਰਬਾਨ ਜੀ#।#ਕਰਨਮੱਲ ਜੀ#।#ਸੋਹਨਮੱਲ ਜੀ#।#ਨਿਰੰਜਨਰਾਇ ਜੀ#।#ਦੱਖਣੀਰਾਇ ਜੀ
Source: Mahankosh