ਦਬਿਸਤਾਨੇ ਮਜਾਹਬ
thabisataanay majaahaba/dhabisatānē majāhaba

Definition

[دبستانمزاہب] ਦਬਿਸਤਾਨੇ ਮਜਾਹਬ. ਧਰਮਾਂ ਦੀ ਸੰਥਾ ਦਾ ਮਦਰਸਾ. ਉਹ ਗ੍ਰੰਥ ਜਿਸ ਤੋਂ ਅਨੇਕ ਧਰਮਾਂ ਦੇ ਨਿਯਮ ਮਲੂਮ ਹੋਣ. ਸ਼ੇਖ ਮਹੀਬੁੱਲਾ ਦਾ ਚੇਲਾ ਸ਼ੇਖ ਮੁਹ਼ੰਮਦ ਮੁਹਸਿਨ, ਜਿਸ ਦਾ ਤਖੱਲੁਸ "ਫ਼ਾਨੀ" ਹੈ ਫਾਰਸ ਦਾ ਵਸਨੀਕ ਸੀ. ਇਸ ਦੇ ਜਨਮ ਦਾ ਸਨ ੧੬੧੫ ਅਨੁਮਾਨ ਕੀਤਾ ਗਿਆ ਹੈ. ਇਸ ਨੇ ਉਮਰ ਦਾ ਬਹੁਤ ਹਿੱਸਾ ਕਸ਼ਮੀਰ ਰਹਿਕੇ ਵਿਤਾਇਆ. ਇਸ ਨੇ ਦਬਿਸਤਾਨੇ ਮਜਾਹਬ ਕਿਤਾਬ, ਕਰੀਬ ਸਨ ੧੬੪੫ ਦੇ ਲਿਖੀ ਹੈ.¹ ਇਸ ਦਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਪਤ੍ਰਵਿਵਹਾਰ ਸੀ ਅਤੇ ਇਹ ਅਨੇਕ ਵਾਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜਿਰ ਹੋਇਆ. ਇਸ ਦੇ ਲਿਖੇ ਹੋਏ ਸਿੱਖ- ਧਰਮ ਸੰਬੰਧੀ ਕਈ ਲੇਖ ਪੜ੍ਹਨ ਯੋਗ ਹਨ. ਇਸ ਦਾ ਦੇਹਾਂਤ ਸਨ ੧੬੭੦ ਵਿੱਚ ਹੋਇਆ ਹੈ.
Source: Mahankosh