Definition
ਫ਼ਾ. [دمہ] ਸੰਗ੍ਯਾ- ਫੂਕਣੀ. ਅੱਗ ਸੁਲਗਾਉਣ ਦੀ ਨਲਕੀ। ੨. ਇੱਕ ਫਿਫੜੇ ਦਾ ਰੋਗ. ਸ੍ਵਾਸ ਰੋਗ. ਦਮਕਸ਼ੀ, ਅ਼. [ضیقاُلنفس] ਜੀਕ਼ੁਲਨਫ਼ਸ. Asthma. ਕਫਪ੍ਰਧਾਨ ਪ੍ਰਾਣਵਾਯੁ, ਅੰਨ ਅਤੇ ਜਲਵਾਹੀ ਸ੍ਰੋਤਾਂ ਵਿੱਚ ਰੁਕਕੇ ਸ੍ਵਾਸ ਦੀ ਨਾਲੀਆਂ ਨੂੰ ਭਰ ਦਿੰਦਾ ਹੈ, ਤਦ ਸਾਹ ਖਿੱਚਕੇ ਦੁੱਖ ਨਾਲ ਆਉਂਦਾ ਹੈ. ਫਿਫੜੇ ਦੀਆਂ ਨਲਕੀਆਂ ਵਿੱਚੋਂ ਸੀਟੀ ਜੇਹੀ ਆਵਾਜ਼ ਨਿਕਲਦੀ ਹੈ. ਮਨ ਵਿੱਚ ਘਬਰਾਹਟ, ਮੱਥਾ ਭਾਰੀ, ਪੇਟ ਦਾ ਫੁੱਲਣਾ, ਖੰਘ ਵੇਲੇ ਕਸ੍ਟ, ਕਦੇ ਕੈ ਆਜਾਣੀ ਆਦਿ, ਇਸ ਦੇ ਲੱਛਣ ਹਨ. ਦਮਾ ਦੁਪਹਿਰ ਪਿੱਛੋਂ ਅੱਧੀ ਰਾਤ ਤਕ ਜਾਦਾ ਦੁੱਖ ਦਿੰਦਾ ਹੈ. ਵੈਦਕ ਗ੍ਰੰਥਾਂ ਵਿੱਚ ਦਮੇ ਦੇ ਪੰਜ ਭੇਦ ਲਿਖੇ ਹਨ-#ਮਹਾ ਸ੍ਵਾਸ, ਊਰਧ ਸ੍ਵਾਸ, ਛਿੰਨ ਸ੍ਵਾਸ, ਤਮਕ ਸ੍ਵਾਸ ਅਤੇ ਕ੍ਸ਼ੁਦ੍ਰ ਸ੍ਵਾਸ.#ਦਮੇ ਦੇ ਕਾਰਣ ਹਨ- ਰੁੱਖੇ ਭਾਰੀ ਅਤੇ ਕਾਬਿਜ ਪਦਾਰਥ ਖਾਣੇ, ਕਫ ਵਧਾਉਣ ਵਾਲੀਆਂ ਚੀਜਾਂ ਵਰਤਣੀਆਂ, ਬੇਹਾ ਖਾਣਾ, ਬਹੁਤ ਠੰਢਾ ਪਾਣੀ ਪੀਣਾ, ਧੂੰਆਂ ਅਤੇ ਧੂੜ ਫੱਕਣੀ, ਬਹੁਤ ਸ਼ਰਾਬ ਪੀਣੀ, ਬਹੁਤ ਮੈਥੁਨ ਕਰਨਾ, ਫਾਕੇ ਕਰਨੇ, ਪਿਆਸ ਰੋਕਣੀ, ਮਲਮੂਤ੍ਰ ਰੋਕਣਾ ਆਦਿਕ. ਇਹ ਰੋਗ ਮਾਤਾ ਪਿਤਾ ਤੋਂ ਭੀ ਸੰਤਾਨ ਨੂੰ ਹੋਇਆ ਕਰਦਾ ਹੈ.#ਦਮੇ ਦੇ ਸਾਧਾਰਣ ਇਲਾਜ ਇਹ ਹਨ-#(੧) ਕਾਲੀਆਂ ਮਿਰਚਾਂ ਗੁੜ ਮਿਲਾਕੇ ਖਵਾਉਣੀਆਂ.#(੨ ਅਦਰਕ ਦਾ ਰਸ ਸ਼ਹਿਦ ਮਿਲਾਕੇ ਚਟਾਉਣਾ.#(੩) ਬਾਂਸੇ (ਅੜੂਸੇ) ਦੇ ਕਾੜੇ ਵਿੱਚ ਸ਼ਹਿਦ ਮਿਲਾਕੇ ਪਿਆਉਣਾ.#(੪) ਬਿੱਲਪਤ੍ਰ ਦਾ ਕਾੜ੍ਹਾ ਸ਼ਹਿਦ ਮਿਲਾਕੇ ਦੇਣਾ.#(੫) ਬਾਰਾਂਸਿੰਗੇ ਦਾ ਕੁਸ਼ਤਾ ਮੁਨੱਕਾ ਦਾਖ ਵਿੱਚ ਦੇਣਾ.#(੬) ਜੌਂ ਦੇ ਕਸੀਰ ਲੈਕੇ ਇੱਕ ਕੁੱਜੇ ਵਿੱਚ ਪਾਕੇ ਅੱਕ ਦੇ ਦੁੱਧ ਨਾਲ ਤਰ ਕਰਕੇ, ਕੁੱਜੇ ਦਾ ਮੂੰਹ ਬੰਦ ਕਰਕੇ ਪਾਥੀਆਂ ਵਿੱਚ ਰੱਖ ਦੇਣੇ. ਠੰਢਾ ਹੋਣ ਤੇ ਜੌਂ ਦੇ ਕਸੀਰਾਂ ਨੂੰ ਪੀਹ ਲੈਣਾ ਦੋ ਚਾਉਲ ਤੋਂ ਦੋ ਰੱਤੀ ਤੀਕ ਸ਼ਹਿਦ ਜਾਂ ਮੁਨੱਕਾ ਦਾਖ ਵਿੱਚ ਖਵਾਉਣੇ.#(੭) ਬਨਫ਼ਸ਼ਾ ਛੀ ਮਾਸ਼ੇ, ਕਾਹਜਬਾਂ (ਗਾਉਜ਼ੁਬਾਨ) ਛੀ ਮਾਸ਼ੇ, ਅੰਜੀਰ ਦੋ ਦਾਣੇ, ਉਨਾਬ ਸੱਤ ਦਾਣੇ, ਲਸੂੜੀਆਂ ਗਿਆਰਾਂ, ਇਨ੍ਹਾਂ ਸਭ ਦਵਾਈਆਂ ਨੂੰ ਰਾਤ ਨੂੰ ਭਿਉਂ ਰੱਖਣਾ, ਸਵੇਰੇ ਉਬਾਲਕੇ ਥੋੜੀ ਖੰਡ ਮਿਲਾਕੇ ਰੋਗੀ ਨੂੰ ਪਿਆਉਣੇ.#(੮) ਧਤੂਰੇ ਦੇ ਪੀਲੇ ਪੱਤੇ ਜਾਂ ਜੜ ਦਾ ਧੂੰਆਂ ਪੀਣਾ ਦਮੇ ਰੋਗ ਦੇ ਹਟਾਉਣ ਲਈ ਸਿੱਧ ਇਲਾਜ ਹੈ.#ਦਮੇ ਦੇ ਰੋਗੀ ਨੂੰ ਚਾਹੀਏ ਕਿ ਭੋਜਨ ਪਿੱਛੋਂ ਦੋ ਘੜੀ ਤੀਕ ਪਾਣੀ ਨਾ ਪੀਵੇ, ਅਤੇ ਪਾਣੀ ਬਹੁਤ ਘੱਟ ਪੀਵੇ. ਨਰਮ ਅਤੇ ਸੁਥਰੀ ਗਿਜਾ ਖਾਵੇ. ਖਟਾਈ, ਚਿਕਨੀ ਅਤੇ ਲੇਸਲੀਆਂ ਚੀਜਾਂ ਤੋਂ ਪਰਹੇਜ ਕਰੇ.
Source: Mahankosh
DAMÁ
Meaning in English2
s. m, sthma; a plant (Fagonia cretica):—patráwálá damá, s. m. A slender straggling thorny plant (Solanum gracilipes) found Trans-Indus, in the Salt Range, and as far east as Lahore and Montgomery. In some places the small fruit is eaten; in others it is said to be collected by hakíms to be applied in otitis. The leaves are officinal.
Source:THE PANJABI DICTIONARY-Bhai Maya Singh