ਦਸ ਪੁਰਬ
thas puraba/dhas puraba

Definition

ਹਿੰਦੂਮਤ ਦੇ ਦਸ਼ ਪਰਵ. ਦਸ ਤ੍ਯੋਹਾਰ. "ਦਸ ਪੁਰਬ ਸਦਾ ਦਸਾਹਰਾ." (ਧਨਾ ਛੰਤ ਮਃ ੧) "ਦਸ ਪੁਰਬੀਂ ਗੁਰਪੁਰਬ ਨ ਪਾਇਆ." (ਭਾਗੁ) ਦਸ਼ ਪਰ੍‍ਵ ਇਹ ਹਨ- ਅਸ੍ਟਮੀ, ਚਤੁਰਦਸ਼ੀ, ਅਮਾਵਸ, ਪੂਰਣਮਾਸੀ, ਸੰਕ੍ਰਾਂਤਿ, ਉੱਤਰਾਯਨ, ਦਕ੍ਸ਼ਿਣਾਯਨ, ਵ੍ਯਤਿਪਾਤ, ਚੰਦ੍ਰਗ੍ਰਹਣ ਅਤੇ ਸੂਰਯਗ੍ਰਹਣ.
Source: Mahankosh